ਜੰਮੂ ਕਸ਼ਮੀਰ: ਪੁਣਛ ਜ਼ਿਲ੍ਹੇ ਵਿਚੋਂ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ – Punjabi Tribune

Must read


ਮੇਂਧੜ/ਜੰਮੂ, 22 ਮਾਰਚ

ਜੰਮੂ ਕਸ਼ਮੀਰ ਪੁਣਛ ਜ਼ਿਲ੍ਹੇ ਦੇ ਦੂਰ-ਦੁਰਾਡੇ ਇਲਾਕੇ ਵਿੱਚ ਸੁਰੱਖਿਆ ਬਲਾਂ ਨੇ ਅੱਜ ਇੱਕ ਅਤਿਵਾਦੀ ਛੁਪਣਗਾਹ ਦਾ ਪਰਦਾਫਾਸ਼ ਕਰਦਿਆਂ ਹਥਿਆਰਾਂ ਦਾ ਜਖ਼ੀਰਾ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਤਿਵਾਦੀਆਂ ਦੇ ਟਿਕਾਣੇ ਤੋਂ ਤਿੰਨ ਏਕੇ ਅਸਾਲਟ ਰਾਈਫਲਾਂ, 23 ਮੈਗਜ਼ੀਨ, 922 ਰੌਂਦ, ਸੱਤ ਗ੍ਰਨੇਡ, ਚਾਰ ਬਾਰੂਦੀ ਸੁਰੰਗਾਂ (ਆਈਈਡੀ), 19 ਡੈਟੋਨੇਟਰ, ਤਿੰਨ ਮੀਟਰ ਕਾਰਟੈਕਸ, ਇੱਕ ਸਿਲੰਡਰ, ਬੁੱਲੇਟ ਪਰੂਫ ਡਰੈੱਸ ਤੋਂ ਇਲਾਵਾ 200 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਿ ਆਈਈਡੀ, ਗ੍ਰਨੇਡ, ਡੈਟੋਨੇਟਰ ਤੇ ਹੋਰ ਧਮਾਕਾਖੇਜ਼ ਸਮੱਗਰੀ ਨੂੰ ਨਸ਼ਟ ਕਰ ਦਿੱਤਾ ਹੈ। ਕਾਰਵਾਈ ਦੌਰਾਨ ਕੋਈ ਗ੍ਰਿਫ਼ਤਾਰੀ ਨਹੀਂ ਹੋਈ। -ਪੀਟੀਆਈ

 



News Source link

- Advertisement -

More articles

- Advertisement -

Latest article