ਜੰਮੂ ਕਸ਼ਮੀਰ: ਛੁੱਟੀ ਮਗਰੋਂ ਡਿਊਟੀ ’ਤੇ ਪਰਤ ਰਿਹਾ ਜਵਾਨ ਲਾਪਤਾ

0
156


ਸ੍ਰੀਨਗਰ: ਇਥੋਂ ਦਾ ਇਕ ਜਵਾਨ ਛੁੱਟੀ ਮਗਰੋਂ ਡਿਊਟੀ ’ਤੇ ਪਰਤਣ ਸਮੇਂ ਲਾਪਤਾ ਹੋ ਗਿਆ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਰਾਈਫਲਮੈਨ ਆਬਿਦ ਭੱਟ ਸ਼ਨਿਚਰਵਾਰ ਨੂੰ ਅਨੰਤਨਾਗ ਜ਼ਿਲ੍ਹੇ ਦੇ ਚਿੱਤਰਗੁਲ ਸਥਿਤ ਆਪਣੇ ਘਰੋਂ ਰੰਗਰੇਥ ਫੌਜੀ ਕੈਂਪ ਵਿੱਚ ਡਿਊਟੀ ’ਤੇ ਵਾਪਸ ਆਉਣ ਲਈ ਨਿਕਲਿਆ ਸੀ ਪਰ ਅੱਜ ਸਵੇਰ ਤੱਕ ਉਹ ਕੈਂਪ ਨਹੀਂ ਪਹੁੰਚਿਆ। ਇਸ ਮਗਰੋਂ ਪੁਲੀਸ ਕੋਲ ਉਸ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਜਾਣਕਾਰੀ ਦੀ ਉਡੀਕ ਹੈ। -ਪੀਟੀਆਈ



News Source link