ਜੰਮੂ, 30 ਜਨਵਰੀ
ਜੰਮੂ ਕਸ਼ਮੀਰ ਅਸੈਂਬਲੀ ਦਾ ਬਜਟ ਇਜਲਾਸ 3 ਮਾਰਚ ਨੂੰ ਸ਼ੁਰੂ ਹੋਵੇਗਾ। ਉਪ ਰਾਜਪਾਲ ਮਨੋਜ ਸਿਨਹਾ ਦੇ ਸੰਬੋਧਨ ਨਾਲ ਇਜਲਾਸ ਦਾ ਆਗਾਜ਼ ਹੋਵੇਗਾ। ਉਮਰ ਅਬਦੁੱਲਾ ਦੀ ਅਗਵਾਈ ਵਾਲੀ ਨੈਸ਼ਨਲ ਕਾਨਫਰੰਸ ਸਰਕਾਰ ਦਾ ਇਹ ਪਲੇਠਾ ਬਜਟ ਹੋਵੇਗਾ। ਅਧਿਕਾਰੀਆਂ ਨੇ ਕਿਹਾ ਕਿ ਇਜਲਾਸ ਤਿੰਨ ਹਫ਼ਤਿਆਂ ਦੇ ਅਰਸੇ ਲਈ ਚੱਲੇਗਾ ਤੇ ਮੁੱਖ ਮੰਤਰੀ ਉਮਰ ਅਬਦੁੱਲਾ ਅਸੈਂਬਲੀ ਵਿਚ ਬਜਟ ਪੇਸ਼ ਕਰਨਗੇ। -ਪੀਟੀਆਈ