ਜੈੱਟ ਈਂਧਨ 4.2 ਫੀਸਦ ਮਹਿੰਗਾ ਤੇ ਵਪਾਰਕ ਐੱਲਪੀਜੀ ਸਿਲੰਡਰ 115.5 ਰੁਪਏ ਸਸਤਾ ਹੋਇਆ

Must read


ਨਵੀਂ ਦਿੱਲੀ, 1 ਨਵੰਬਰ

ਜੈੱਟ ਈਂਧਨ (ਏਟੀਐੱਫ) ਦੀਆਂ ਕੀਮਤਾਂ ਵਿੱਚ ਅੱਜ 4.2 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਹਾਲਾਂਕਿ ਗੈਰ-ਰਿਹਾਇਸ਼ੀ ਅਦਾਰਿਆਂ ਜਿਵੇਂ ਕਿ ਹੋਟਲਾਂ ਅਤੇ ਰੈਸਤਾਰਾਵਾਂ ’ਚ ਵਰਤਿਆ ਜਾਂਦਾ ਵਪਾਰਕ ਐੱਲਪੀਜੀ ਸਿੰਲਡਰ (19 ਕਿਲੋਗ੍ਰਾਮ) 115.5 ਰੁਪਏ ਸਸਤਾ ਹੋ ਗਿਆ ਹੈ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਕੌਮੀ ਰਾਜਧਾਨੀ ’ਚ ਹਵਾਬਾਜ਼ੀ ਟਰਬਾਈਨ ਫਿਊਲ (ਏਟੀਐੱਫ) ਦੀ ਕੀਮਤ 4,842.37 ਰੁਪਏ ਪ੍ਰਤੀ ਕਿਲੋਲੀਟਰ ਵਧ ਗਈ ਹੈ। 4.19 ਫੀਸਦੀ ਦੇ ਵਾਧੇ ਨਾਲ ਹੁਣ ਇਸ ਦੀ ਕੀਮਤ 1,20,362.64 ਰੁਪਏ ਪ੍ਰਤੀ ਕਿਲੋਲਿਟਰ ਹੋ ਗਈ ਹੈ। ਪਿਛਲੇ ਮਹੀਨੇ ਜੈੱਟ ਈਂਧਨ ਦੀ ਕੀਮਤ ’ਚ 4.5 ਫੀਸਦ ਕਟੌਤੀ ਕੀਤੀ ਗਈ ਸੀ। ਇਸ ਤੋਂ ਇਲਾਵਾ ਤੇਲ ਕੰਪਨੀਆਂ ਨੇ ਕੌਮੀ ਰਾਜਧਾਨੀ ਵਿੱਚ 19 ਕਿਲੋ ਦੇ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ 1,859.50 ਰੁਪਏ ਤੋਂ ਘਟਾ ਕੇ 1,744 ਰੁਪਏ ਕਰ ਦਿੱਤੀ ਹੈ। -ਪੀਟੀਆਈ



News Source link

- Advertisement -

More articles

- Advertisement -

Latest article