ਜੇਜੇਪੀ-ਏਐੱਸਪੀ ਗੱਠਜੋੜ ਵੱਲੋਂ 12 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

0
188


ਚੰਡੀਗੜ੍ਹ, 9 ਸਤੰਬਰ

ਜਨਨਾਇਕ ਜਨਤਾ ਪਾਰਟੀ (ਜੇਜੇਪੀ) ਅਤੇ ਆਜ਼ਾਦ ਸਮਾਜ ਪਾਰਟੀ (ਏਐੱਸਪੀ) ਗੱਠਜੋੜ ਨੇ ਅੱਜ ਹਰਿਆਣਾ ਚੋਣਾਂ ਲਈ 12 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਜੇਜੇਪੀ ਦੀ ਸੁਸ਼ੀਲਾ ਦੇਸਵਾਲ ਗੜ੍ਹੀ ਸਾਂਪਲਾ ਕਿਲੋਈ ’ਚ ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ ਨੂੰ ਚੁਣੌਤੀ ਦੇਵੇਗੀ, ਜਦਕਿ ਅਵਤਾਰ ਕਰਧਾਨ ਅੰਬਾਲਾ ਕੈਂਟ ’ਚ ਭਾਜਪਾ ਵਿਧਾਇਕ ਅਨਿਲ ਵਿੱਜ ਨੂੰ ਟੱਕਰ ਦੇਣਗੇ। ਏਐੱਸਪੀ ਦੀ ਪਾਰੁਲ ਨਾਗਪਾਲ ਨੂੰ ਅੰਬਾਲਾ ਸ਼ਹਿਰ ਤੋਂ ਟਿਕਟ ਦਿੱਤੀ ਗਈ ਹੈ। ਇਸੇ ਤਰ੍ਹਾਂ ਕਰਨ ਸਿੰਘ ਭੁੱਕਲ ਨੂੰ ਨੀਲੋਖੇੜੀ ਤੋਂ ਟਿਕਟ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਜੇਜੇਪੀ 70 ਅਤੇ ਏਐੱਸਪੀ 20 ਸੀਟਾਂ ’ਤੇ ਚੋਣ ਲੜੇਗੀ। -ਪੀਟੀਆਈ



News Source link
#ਜਜਪਏਐਸਪ #ਗਠਜੜ #ਵਲ #ਉਮਦਵਰ #ਦ #ਦਜ #ਸਚ #ਜਰ