ਪੰਜਾਬ ਜੁਡੀਸ਼ਲ ਅਧਿਕਾਰੀ ਤੇ ਦੋ ਵਕੀਲ ਮਨੀਪੁਰ ਤੇ ਮਦਰਾਸ ਹਾਈ ਕੋਰਟਾਂ ਦੇ ਜੱਜ ਨਿਯੁਕਤ By Mehra Media Team - October 14, 2023 0 249 FacebookXPinterestWhatsApp ਨਵੀਂ ਦਿੱਲੀ, 13 ਅਕਤੂਬਰ ਇੱਕ ਜੁਡੀਸ਼ਲ ਅਧਿਕਾਰੀ ਨੂੰ ਅੱਜ ਮਨੀਪੁਰ ਹਾਈ ਕੋਰਟ ਦਾ ਜੱਜ ਅਤੇ ਦੋ ਵਕੀਲਾਂ ਨੂੰ ਮਦਰਾਸ ਹਾਈ ਕੋਰਟ ’ਚ ਵਧੀਕ ਜੱਜ ਨਿਯੁਕਤ ਕੀਤਾ ਗਿਆ ਹੈ। ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ‘ਐਕਸ’ ’ਤੇ ਪੋਸਟ ’ਚ ਇਹ ਐਲਾਨ ਕੀਤਾ। ਨਿਆਂਇਕ ਅਧਿਕਾਰੀ ਗੋਲਮੇਈ ਗੇਈਫੁਲਸ਼ਿਲੂ ਕਬੂਈ ਨੂੰ ਮਨੀਪੁਰ ਹਾਈ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੀ ਗਈ ਹੈ ਜਦਕਿ ਵਕੀਲ ਸੇਂਥਿਲ ਕੁਮਾਰ ਅਤੇ ਜੀ. ਅਰੁਲ ਮੁਰੂਗਨ ਨੂੰ ਮਦਰਾਸ ਹਾਈ ਕੋਰਟ ’ਚ ਜੱਜ ਵਜੋਂ ਨਿਯੁਕਤ ਕੀਤਾ ਗਿਆ ਹੈ। -ਪੀਟੀਆਈ News Source link