ਜਿਨਪਿੰਗ ਵੱਲੋਂ ਚੀਨ ਦੇ ਸਾਬਕਾ ਰਾਸ਼ਟਰਪਤੀ ਜ਼ਿਆਂਗ ਜ਼ੈਮਿਨ ਨੂੰ ਸ਼ਰਧਾਂਜਲੀ

0
265


ਪੇਈਚਿੰਗ, 6 ਦਸੰਬਰ

ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਇੱਥੇ ਗ੍ਰੇਟ ਹਾਲ ਵਿੱਚ ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜ਼ੈਮਿਨ ਨੂੰ ਸ਼ਰਧਾਂਜਲੀ ਦਿੱਤੀ। ਘੰਟਾ ਭਰ ਚੱਲੀ ਯਾਦਗਾਰੀ ਮੀਟਿੰਗ ਵਿੱਚ ਜਿਨਪਿੰਗ ਨੇ ਮਰਹੂਮ ਜਿਆਂਗ ਜ਼ੈਮਿਨ ਵੱਲੋਂ ਮੁਸ਼ਕਲ ਦੌਰ ਵਿੱਚੋਂ ਚੀਨ ਨੂੰ ਉਭਾਰਨ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ। ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਦਾ ਬੀਤੀ 30 ਨਵੰਬਰ ਨੂੰ ਸ਼ੰਘਾਈ ਵਿੱਚ ਦੇਹਾਂਤ ਹੋ ਗਿਆ ਸੀ। ਉਹ 96 ਸਾਲ ਦੇ ਸਨ। ਜਿਆਂਗ 1989 ਤੋਂ 2002 ਤੱਕ ਦੇਸ਼ ਦੇ ਰਾਸ਼ਟਰਪਤੀ ਅਤੇ ਚੀਨੀ ਕਮਿਊਨਿਸਟ ਪਾਰਟੀ (ਸੀਪੀਸੀ) ਦੇ ਜਨਰਲ ਸਕੱਤਰ ਰਹੇ ਸਨ। ਇਹ ਦੇਸ਼ ਅਤੇ ਚੀਨੀ ਕਮਿਊਨਿਸਟ ਪਾਰਟੀ ਲਈ ਮੁਸ਼ਕਲ ਦੌਰ ਸੀ। ਸਾਬਕਾ ਰਾਸ਼ਟਰਪਤੀ ਨੂੰ ਸ਼ਰਧਾਂਜਲੀ ਦਿੰਦਿਆਂ ਸ਼ੀ ਜਿਨਪਿੰਗ ਨੇ ਕਿਹਾ, ‘‘ਕਾਮਰੇਡ ਜਿਆਂਗ ਜ਼ੈਮਿਨ ਅੱਜ ਸਾਡੇ ਵਿੱਚ ਨਹੀਂ ਹਨ। ਉਨ੍ਹਾਂ ਦਾ ਮਾਣ-ਸਨਮਾਨ, ਪ੍ਰਾਪਤੀ ਅਤੇ ਹਰਮਨਪਿਆਰਤਾ ਹਮੇਸ਼ਾ ਇਤਿਹਾਸ ਦਾ ਹਿੱਸਾ ਬਣੇ ਰਹਿਣਗੇੇ ਅਤੇ ਪੀੜ੍ਹੀ ਦਰ ਪੀੜ੍ਹੀ ਲੋਕਾਂ ਦੇ ਦਿਲਾਂ ਵਿੱਚ ਡੂੰਘੀ ਛਾਪ ਛੱਡਦੇ ਰਹਿਣਗੇ।’’ -ਪੀਟੀਆਈ





News Source link

LEAVE A REPLY

Please enter your comment!
Please enter your name here