ਜਾਰਜੀਆ ਵਿੱਚ ਗੋਲੀਬਾਰੀ; ਚਾਰ ਮੌਤਾਂ

Must read


ਤਬਲਿਸੀ, 16 ਜੁਲਾਈ
ਇਥੇ ਇਕ ਬੰਦੂਕਧਾਰੀ ਵਲੋਂ ਗੋਲੀਬਾਰੀ ਕਰਨ ਨਾਲ ਚਾਰ ਵਿਅਕਤੀ ਮਾਰੇ ਗਏ। ਸਥਾਨਕ ਅਧਿਕਾਰੀ ਨੇ ਕਿਹਾ ਕਿ ਬੰਦੂਕਧਾਰੀ ਦੀ ਭਾਲ ਕੀਤੀ ਜਾ ਰਹੀ ਹੈ। ਹੈਮਪਟਨ ਦੇ ਪੁਲੀਸ ਮੁਖੀ ਜੇਮਸ ਟਰਨਰ ਨੇ ਕਿਹਾ ਕਿ ਇਹ ਘਟਨਾ ਅਟਲਾਂਟਾ ਤੋਂ ਲਗਪਗ 35 ਮੀਲ ਦੱਖਣ ਵਿੱਚ ਸਥਿਤ ਸ਼ਹਿਰ ਹੈਮਪਟਨ ਦੇ ਰਿਹਾਇਸ਼ੀ ਇਲਾਕੇ ਵਿੱਚ ਸਵੇਰੇ 10:45 ਵਜੇ ਵਾਪਰੀ। ਇਸ ਗੋਲੀਬਾਰੀ ਵਿਚ ਤਿੰਨ ਪੁਰਸ਼ ਅਤੇ ਇੱਕ ਔਰਤ ਮਾਰੇ ਗਏ ਸਨ ਪਰ ਉਨ੍ਹਾਂ ਦੀ ਪਛਾਣ ਨਹੀਂ ਦੱਸੀ ਗਈ। ਅਧਿਕਾਰੀਆਂ ਨੇ ਕਿਹਾ ਕਿ ਗੋਲੀਬਾਰੀ ਦੇ ਉਦੇਸ਼ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ।



News Source link

- Advertisement -

More articles

- Advertisement -

Latest article