ਹਰਾਰੇ, 22 ਅਗਸਤ
ਭਾਰਤੀ ਕਪਤਾਨ ਕੇ.ਐੱਲ.ਰਾਹੁਲ ਨੇ ਜ਼ਿੰਬਾਬਵੇ ਖਿਲਾਫ਼ ਤੀਜੇ ਤੇ ਆਖਰੀ ਇਕ ਰੋਜ਼ਾ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ। ਭਾਰਤ ਲੜੀ ਦੇ ਪਹਿਲੇ ਦੋ ਮੈਚ ਜਿੱਤ ਕੇ 2-0 ਨਾਲ ਅੱਗੇ ਹਨ। ਭਾਰਤ ਨੇ ਟੀਮ ਵਿੱਚ ਦੋ ਬਦਲਾਅ ਕਰਦਿਆਂ ਦੀਪਕ ਚਾਹਰ ਤੇ ਅਵੇਸ਼ ਖ਼ਾਨ ਦੀ ਥਾਂ ਮੁਹੰਮਦ ਸਿਰਾਜ ਤੇ ਪ੍ਰਸਿੱਧ ਕ੍ਰਿਸ਼ਨਾ ਨੂੰ ਮੌਕਾ ਦਿੱਤਾ ਹੈ। -ਪੀਟੀਆਈ