ਜ਼ਿਆਦਾ ਹਵਾ ਭਰਨ ਕਾਰਨ ਕੰਪਰੈਸ਼ਰ ਫਟਿਆ, ਇੱਕ ਜ਼ਖਮੀ

0
210


ਪੱਤਰ ਪ੍ਰੇਰਕ
ਫਗਵਾੜਾ, 18 ਜੁਲਾਈ
ਇਥੇ ਕੰਪਰੈਸ਼ਰ ’ਚ ਹਵਾ ਭਰਨ ਮੌਕੇ ਜ਼ਿਆਦਾ ਹਵਾ ਭਰਨ ਕਾਰਨ ਕੰਪਰੈਸ਼ਰ ਫੱਟ ਗਿਆ ਜਿ ਕਾਰਨ ਇੱਕ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਫਗਵਾੜਾ ਦੇ ਇੱਕ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਜ਼ੇਰੇ ਇਲਾਜ ਰਿੰਕੂ ਵਾਸੀ ਗੁਰਾਇਆ ਨੇ ਦੱਸਿਆ ਕਿ ਉਹ ਹਵਾ ਦੇ ਕੰਪਰੈਸ਼ਰ ’ਚ ਹਵਾ ਭਰ ਰਿਹਾ ਸੀ ਤਾਂ ਅਚਾਨਕ ਜ਼ਿਆਦਾ ਹਵਾ ਭਰਨ ਕਾਰਨ ਕੰਪਰੈਸ਼ਰ ਫੱਟ ਗਿਆ ਤੇ ਉਹ ਜ਼ਖਮੀ ਹੋ ਗਿਆ। ਡਾਕਟਰਾਂ ਵਲੋਂ ਜ਼ਖਮੀ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।



News Source link