ਜਸਟਿਸ ਜੌਏਮਾਲਿਆ ਸੁਪਰੀਮ ਕੋਰਟ ਦੇ ਜੱਜ ਵਜੋਂ 17 ਨੂੰ ਲੈਣਗੇ ਹਲਫ਼ – Punjabi Tribune

Must read


ਨਵੀਂ ਦਿੱਲੀ, 15 ਮਾਰਚ

ਕਲਕੱਤਾ ਹਾਈ ਕੋਰਟ ਦੇ ਜੱਜ ਜਸਟਿਸ ਜੌਏਮਾਲਿਆ ਬਾਗਚੀ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਹਲਫ਼ ਲੈਣਗੇ। ਚੀਫ਼ ਜਸਟਿਸ ਸੰਜੀਵ ਖੰਨਾ ਸੁਪਰੀਮ ਕੋਰਟ ਕੰਪਲੈਕਸ ਵਿੱਚ ਸਮਾਗਮ ਦੌਰਾਨ ਸਿਖਰਲੀ ਅਦਾਲਤ ਦੇ ਹੋਰ ਜੱਜਾਂ ਦੀ ਮੌਜੂਦਗੀ ਵਿੱਚ ਜਸਟਿਸ ਬਾਗਚੀ ਨੂੰ ਅਹੁਦੇ ਦਾ ਹਲਫ਼ ਦਿਵਾਉਣਗੇ। ਜਸਟਿਸ ਬਾਗਚੀ ਦੇ ਸਹੁੰ ਚੁੱਕਣ ਮਗਰੋਂ ਸੁਪਰੀਮ ਕੋਰਟ ਵਿੱਚ ਮਨਜ਼ੂਰਸ਼ੁਦਾ 34 ਅਸਾਮੀਆਂ ਵਿੱਚ ਜੱਜਾਂ ਦੀ ਗਿਣਤੀ 33 ਹੋ ਜਾਵੇਗੀ।

ਜਸਟਿਸ ਬਾਗਚੀ ਦਾ ਸਿਖਰਲੀ ਅਦਾਲਤ ਵਿੱਚ ਕਾਰਜਕਾਲ ਛੇ ਸਾਲਾਂ ਤੋਂ ਵੱਧ ਦਾ ਹੋਵੇਗਾ। ਇਸ ਕਾਰਜਕਾਲ ਦੌਰਾਨ ਉਹ ਚੀਫ ਜਸਿਟਸ ਵਜੋਂ ਵੀ ਸੇਵਾ ਨਿਭਾਉਣਗੇ। ਜਸਟਿਸ ਬਾਗਚੀ 25 ਮਈ 2031 ਨੂੰ ਜਸਟਿਸ ਕੇਵੀ ਵਿਸ਼ਵਨਾਥਨ ਦੀ ਸੇਵਾਮੁਕਤੀ ਮਗਰੋਂ ਚੀਫ ਜਸਟਿਸ ਦਾ ਅਹੁਦਾ ਸੰਭਾਲਣਗੇ। ਉਨ੍ਹਾਂ ਦਾ ਕਾਰਜਕਾਲ 2 ਅਕਤੂਬਰ 2031 ਨੂੰ ਉਨ੍ਹਾਂ ਦੀ ਸੇਵਾਮੁਕਤੀ ਤੱਕ ਰਹੇਗਾ। –ਪੀਟੀਆਈ



News Source link

- Advertisement -

More articles

- Advertisement -

Latest article