ਜਲੰਧਰ: ਕਾਰ ’ਚ ਬੈਠ ਕੇ ਪਿਸਤੌਲ ਸਾਫ਼ ਕਰ ਰਹੇ ਸੀਆਈਏ ਵਿੰਗ ਦੇ ਸਬ ਇੰਸਪੈਕਟਰ ਦੀ ਸਿਰ ’ਚ ਗੋਲੀ ਲੱਗਣ ਕਾਰਨ ਮੌਤ

0
205


ਜਲੰਧਰ, 11 ਜਨਵਰੀ

ਜਲੰਧਰ ਦਿਹਾਤੀ ਦੇ ਸੀਆਈਏ ਵਿੰਗ ਵਿੱਚ ਤਾਇਨਾਤ ਸਬ-ਇੰਸਪੈਕਟਰ ਭੁਪਿੰਦਰ ਸਿੰਘ ਦੀ ਅਚਾਨਕ ਗੋਲੀ ਚੱਲਣ ਕਾਰਨ ਮੌਤ ਹੋ ਗਈ। ਇਹ ਘਟਨਾ ਸੀਆਈਏ ਸਟਾਫ਼ ਦਿਹਾਤੀ ਦੇ ਦਫ਼ਤਰ ਦੀ ਪਾਰਕਿੰਗ ਵਿੱਚ ਬੁੱਧਵਾਰ ਰਾਤ ਨੂੰ ਵਾਪਰੀ। ਡਵੀਜ਼ਨ ਨੰਬਰ 2 ਦੇ ਐੱਸਐੱਚਓ ਗੁਰਪ੍ਰੀਤ ਸਿੰਘ, ਜੋ ਜਾਂਚ ਦੀ ਅਗਵਾਈ ਕਰ ਰਹੇ ਹਨ, ਨੇ ਦੱਸਿਆ ਕਿ 50 ਸਾਲਾ ਭੁਪਿੰਦਰ ਆਪਣੀ ਕਾਰ ਵਿੱਚ ਬੈਠ ਕੇ ਆਪਣੀ ਸਰਕਾਰੀ .9 ਐੱਮਐੱਮ ਪਿਸਤੌਲ ਸਾਫ਼ ਕਰ ਰਿਹਾ ਸੀ। ਅਚਾਨਕ ਪਿਸਤੌਲ ਵਿੱਚੋਂ ਗੋਲੀ ਉਸ ਦੇ ਸਿਰ ਵਿੱਚ ਵੱਜੀ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਭੋਗਪੁਰ ਦਾ ਰਹਿਣ ਵਾਲਾ ਸੀ। ਐੱਸਐੱਚਓ ਨੇ ਦੱਸਿਆ ਕਿ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿੱਥੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।



News Source link