ਜਬਰ-ਜਨਾਹ ਮਗਰੋਂ ਹੱਤਿਆ: ਕਲੀਆਗੰਜ ਤੇ ਦੀਨਾਜਪੁਰ ’ਚ ਮੁਜ਼ਾਹਰੇ

0
188


ਕਲੀਆਗੰਜ/ਰਾਏਗੰਜ, 22 ਅਪਰੈਲ

ਪੱਛਮੀ ਬੰਗਾਲ ਦੇ ਉੱਤਰ ਦੀਨਾਜਪੁਰ ਜ਼ਿਲ੍ਹੇ ਵਿੱਚ ਨਾਬਾਲਗ ਲੜਕੀ ਨਾਲ ਜਬਰ-ਜਨਾਹ ਮਗਰੋਂ ਕਤਲ ਮਾਮਲੇ ਵਿੱਚ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਸਪੀ ਮੁਹੰਮਦ ਸਨਾ ਅਖਤਰ ਨੇ ਦੱਸਿਆ ਕਿ 17 ਸਾਲਾਂ ਲੜਕੀ ਨੌਜਵਾਨ ਨੂੰ ਪਹਿਲਾਂ ਹੀ ਜਾਣਦੀ ਸੀ। ਇਸ ਤੋਂ ਪਹਿਲਾਂ ਇੱਥੇ ਨਾਬਾਲਗ ਲੜਕੀ ਦੇ ਕਥਿਤ ਜਬਰ-ਜਨਾਹ ਤੇ ਕਤਲ ਸਬੰਧੀ ਸਥਾਨਕ ਲੋਕਾਂ ਵੱਲੋਂ ਕੀਤੇ ਗਏ ਰੋਸ ਵਿਖਾਵੇ ਮਗਰੋਂ ਸ਼ਨਿਚਰਵਾਰ ਨੂੰ ਹਿੰਸਾ ਭੜਕ ਗਈ। ਪੁਲੀਸ ਅਧਿਕਾਰੀਆਂ ਮੁਤਾਬਿਕ ਪੱਛਮੀ ਬੰਗਾਲ ਦੇ ਉਤਰ ਦੀਨਾਜਪੁਰ ਵਿੱਚ ਕਲੀਆਗੰਜ ’ਚ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ ਜਿਸ ਦੀ ਬੰਗਲਾਦੇਸ਼ ਦੀ ਸਰਹੱਦ ਨੇੜਲੇ ਇਲਾਕੇ ਵਿੱਚ ਤਾਇਨਾਤ ਪੁਲੀਸ ਨਾਲ ਝੜਪ ਹੋ ਗਈ ਸੀ। ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਲਈ ਭੀੜ ਨੇ ਕਈ ਦੁਕਾਨਾਂ ਅਤੇ ਈ-ਰਿਕਸ਼ਿਆਂ ਨੂੰ ਅੱਗ ਲਗਾ ਦਿੱਤੀ। ਇਸ ਤੋਂ ਪਹਿਲਾਂ ਭਾਜਪਾ ਤੇ ਏਬੀਵੀਪੀ ਵੱਲੋਂ ਸੂਬੇ ਦੀਆਂ ਵੱਖ ਵੱਖ ਥਾਵਾਂ ’ਤੇ ਜਬਰ ਜਨਾਹ ਤੇ ਕਤਲ ਖ਼ਿਲਾਫ਼ ਰੋਸ ਵਿਖਾਵੇ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਰੈਪਿਡ ਐਕਸ਼ਨ ਫੋਰਸ (ਆਰਏਐਫ) ਦੇ ਜਵਾਨਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕੰਟਰੋਲ ਹੇਠ ਕੀਤਾ। ਇਸ ਦੌਰਾਨ ਕਈ ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। -ਪੀਟੀਆਈ



News Source link