ਜਬਰ ਜਨਾਹ ਕੇਸ ’ਚੋਂ ਬਰੀ ਵਿਅਕਤੀ ਨੇ ਮੰਗਿਆ 10 ਹਜ਼ਾਰ ਕਰੋੜ ਦਾ ਮੁਆਵਜ਼ਾ

0
265


ਰਤਲਾਮ (ਮੱਧ ਪ੍ਰਦੇਸ਼), 4 ਜਨਵਰੀ

ਸਮੂਹਿਕ ਜਬਰ-ਜਨਾਹ ਮਾਮਲੇ ਵਿੱਚ ਬਰੀ ਹੋਣ ਵਾਲੇ ਰਤਲਾਮ ਵਾਸੀ ਨੇ ਮੱਧ ਪ੍ਰਦੇਸ਼ ਸਰਕਾਰ ਤੋਂ 10 ਹਜ਼ਾਰ ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ। ਉਸ ਨੇ ਤਰਕ ਦਿੱਤਾ ਹੈ ਕਿ ਕੇਸ ਦੀ ਸੁਣਵਾਈ ਦੌਰਾਨ ਉਸ ਨੂੰ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘਣਾ ਪਿਆ ਤੇ ਉਸ ਦੇ ਪਰਿਵਾਰ ਨੂੰ ਭੁੱਖੇ ਰਹਿਣਾ ਪਿਆ। ਕਾਂਤੂ ਉਰਫ ਕਾਂਤੀਲਾਲ ਭੀਲ (35) ਨੇ ਇਸ ਮੁਆਵਜ਼ੇ ਲਈ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਸ ਦੇ ਵਕੀਲ ਵਿਜੈ ਸਿੰਘ ਯਾਦਵ ਨੇ ਦੱਸਿਆ ਕਿ ਸਥਾਨਕ ਅਦਾਲਤ ਨੇ 20 ਅਕਤੂਬਰ ਨੂੰ ਕਾਂਤੀਲਾਲ ਨੂੰ ਸੂਮਹਿਕ ਜਬਰ-ਜਨਾਹ ਕੇਸ ਵਿੱਚੋਂ ਦੋਸ਼-ਮੁਕਤ ਕਰਾਰ ਦਿੱਤਾ ਸੀ। ਇਸ ਮਗਰੋਂ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਵਿੱਚ ਮੁਆਵਜ਼ੇ ਲਈ ਦਾਇਰ ਕੀਤੀ ਪਟੀਸ਼ਨ ਦੀ ਸੁਣਵਾਈ 10 ਜਨਵਰੀ ਨੂੰ ਹੋਵੇਗੀ। -ਪੀਟੀਆਈ



News Source link

LEAVE A REPLY

Please enter your comment!
Please enter your name here