ਜਨਤਾ ਦਲ ਸੈਕੂਲਰ ਦਾ ਵਿਧਾਇਕ ਰੇਵੰਨਾ ਜੇਲ੍ਹ ਵਿਚੋਂ ਰਿਹਾਅ

Must read


ਬੰਗਲੁਰੂ, 14 ਮਈ

ਇਥੋਂ ਦੀ ਵਿਸ਼ੇਸ਼ ਅਦਾਲਤ ਵਲੋਂ ਔਰਤ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਜ਼ਮਾਨਤ ਦੇਣ ਤੋਂ ਬਾਅਦ ਜਨਤਾ ਦਲ ਸੈਕੂਲਰ (ਜੇਡੀ-ਐੱਸ) ਦੇ ਵਿਧਾਇਕ ਐਚ ਡੀ ਰੇਵੰਨਾ ਨੂੰ ਕੇਂਦਰੀ ਜੇਲ੍ਹ ਵਿਚੋਂ ਅੱਜ ਰਿਹਾਅ ਕਰ ਦਿੱਤਾ ਗਿਆ। ਰੇਵੰਨਾ ਨੇ ਕਿਹਾ ਕਿ ਉਹ ਅਦਾਲਤ ਵਲੋਂ ਦਿੱਤੀਆਂ ਹਦਾਇਤਾਂ ’ਤੇ ਅਮਲ ਕਰੇਗਾ ਤੇ ਉਸ ਨੂੰ ਨਿਆਂਪਾਲਿਕਾ ’ਤੇ ਪੂਰਾ ਵਿਸ਼ਵਾਸ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਇਥੋਂ ਦੀ ਵਿਸ਼ੇਸ਼ ਅਦਾਲਤ ਨੇ ਉਸ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕੀਤੀ ਸੀ। ਸਾਬਕਾ ਮੰਤਰੀ ਐੱਚਡੀ ਰੇਵੰਨਾ (66) ਨੂੰ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਇੱਕ ਔਰਤ ਨੂੰ ਕਥਿਤ ਅਗਵਾ ਕਰਨ ਦੇ ਮਾਮਲੇ ਵਿੱਚ 4 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਅਗਵਾ ਦਾ ਇਹ ਮਾਮਲਾ ਉਸ ਦੇ ਪੁੱਤਰ ਅਤੇ ਹਾਸਨ ਤੋਂ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਵੱਲੋਂ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਜੁੜਿਆ ਹੋਇਆ ਹੈ। ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ ਪ੍ਰਜਵਲ ’ਤੇ ਲਾਏ ਗਏ ਦੋਸ਼ਾਂ ਨੂੰ ਸਿੱਧ ਨਾ ਕਰਵਾਉਣ ਲਈ ਹੀ ਔਰਤ ਨੂੰ ਅਗਵਾ ਕੀਤਾ ਗਿਆ ਸੀ। ਪੀਟੀਆਈ



News Source link
#ਜਨਤ #ਦਲ #ਸਕਲਰ #ਦ #ਵਧਇਕ #ਰਵਨ #ਜਲਹ #ਵਚ #ਰਹਅ

- Advertisement -

More articles

- Advertisement -

Latest article