ਜਥੇਦਾਰ ਜਸਕਰਨ ਸਿੰਘ ਵਾਲਾ ਹੋਣਗੇ ਸੰਗਰੂਰ ਤੋਂ ਅਕਾਲੀ ਦਲ਼ (ਫ਼ਤਿਹ) ਦੇ ਉਮੀਦਵਾਰ

Must read


ਨਿੱਜੀ ਪੱਤਰ ਪ੍ਰੇਰਕ

ਮਾਲੇਰਕੋਟਲਾ, 29 ਮਾਰਚ

ਸਥਾਨਕ ਕਾਰਨੈਟ ਕੈਫ਼ੇ ਵਿੱਚ ਅਕਾਲੀ ਦਲ (ਫ਼ਤਿਹ) ਦੀ ਸੰਸਦੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰਾਂ ਦੀ ਇੱਕ ਬੈਠਕ ਲਖਵਿੰਦਰ ਸਿੰਘ ਸੌਂਟੀ ਤੇ ਜਸਵੰਤ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਅਗਾਮੀ ਲੋਕ ਸਭਾ ਚੋਣਾਂ ਸਬੰਧੀ ਵਿਚਾਰਾਂ ਹੋਈਆਂ। ਬੈਠਕ ’ਚ ਕਮੇਟੀ ਨੇ ਫ਼ੈਸਲਾ ਕੀਤਾ ਕਿ ਪੰਜਾਬ ਦੇ ਮਸਲਿਆਂ ਨੂੰ ਸੰਸਦ ‘ਚ ਜ਼ੋਰਦਾਰ ਢੰਗ ਨਾਲ ਉਠਾਉਣ ਲਈ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਪ੍ਰਧਾਨ ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਚੋਣ ਲੜਾਈ ਜਾਵੇ। ਬੈਠਕ ਉਪਰੰਤ ਲਖਵਿੰਦਰ ਸਿੰਘ ਸੌਂਟੀ ਤੇ ਜਸਵੰਤ ਸਿੰਘ ਚੀਮਾ ਨੇ ਦੱਸਿਆ ਕਿ ਕਮੇਟੀ ਨੇ ਇਹ ਫ਼ੈਸਲਾ ਜਥੇਦਾਰ ਜਸਕਰਨ ਸਿੰਘ ਵਾਲਾ ਦੀ ਪਿਛਲੀ ਲੰਮੇ ਸਮੇਂ ਦੀ ਕਾਰਗੁਜ਼ਾਰੀ ਤੇ ਪੰਥ ਪ੍ਰਤੀ ਨਿਭਾਈਆਂ ਜਾ ਰਹੀਆਂ ਮੱਦੇਨਜ਼ਰ ਲਿਆ ਗਿਆ।



News Source link

- Advertisement -

More articles

- Advertisement -

Latest article