ਛਾਉਣੀ ਦੇ ਇਕ ਘਰ ਵਿਚ ਅਜਗਰ ਨਿਕਲਿਆ

Must read


ਰਤਨ ਸਿੰਘ ਢਿੱਲੋਂ

ਅੰਬਾਲਾ, 27 ਅਕਤੂਬਰ

ਅੰਬਾਲਾ ਛਾਉਣੀ ਲਾਲ ਕੁੜਤੀ ਬਾਜ਼ਾਰ ਦੇ ਇਕ ਘਰ ਵਿਚ ਅਜਗਰ ਦਾ ਬੱਚਾ ਨਿਕਲਣ ਨਾਲ ਪਰਿਵਾਰ ਦਹਿਸ਼ਤ ਵਿਚ ਆ ਗਿਆ। ਪਰਿਵਾਰ ਦੇ ਮੈਂਬਰ ਆਪਣੇ ਕਮਰੇ ਵਿਚ ਬੈਠੇ ਹੋਏ ਸਨ ਕਿ ਅਚਾਨਕ ਰੌਸ਼ਨਦਾਨ ਕੋਲੋਂ ਅਜਗਰ ਨਿਕਲ ਆਇਆ ਜਿਸ ਨੂੰ ਦੇਖ ਕੇ ਉਹ ਸਹਿਮ ਗਏ। ਮੈਂਬਰਾਂ ਨੇ ਇਸ ਅਜਗਰ ਦਾ ਇਕ ਵੀਡੀਓ ਵੀ ਬਣਾਇਆ ਅਤੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਸਮਾਜ ਸੇਵੀ ਸੰਸਥਾ ਵੰਦੇ ਮਾਤਰਮ ਦੀ ਟੀਮ ਨੂੰ ਮੌਕੇ ’ਤੇ ਸੱਦਿਆ ਅਤੇ ਅਜਗਰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਅਜਗਰ ਨਾ ਮਿਲਿਆ। ਇਸ ਅਜਗਰ ਦੀ ਲੰਬਾਈ ਕਰੀਬ 5 ਤੋਂ 7 ਫੁੱਟ ਦੱਸੀ ਜਾ ਰਹੀ ਹੈ। ਸਥਾਨਕ ਨਿਵਾਸੀ ਨਮਨ ਨੇ ਦੱਸਿਆ ਕਿ ਘਰ ਵਿਚ ਨਜ਼ਰ ਆਉਣ ਤੋਂ ਬਾਅਦ ਕੁਝ ਹੀ ਦੇਰ ਵਿਚ ਅਜਗਰ ਅੱਖਾਂ ਤੋਂ ਓਹਲੇ ਹੋ ਗਿਆ।



News Source link

- Advertisement -

More articles

- Advertisement -

Latest article