ਚੰਡੀਗੜ੍ਹ: ਸ਼ਰਾਬ ਫੈਕਟਰੀ ਨੂੰ ਭਿਆਨਕ ਅੱਗ ਲੱਗੀ

0
248


ਚੰਡੀਗੜ੍ਹ, 27 ਅਕਤੂਬਰ

ਚੰਡੀਗੜ੍ਹ ਦੇ ਫੇਜ਼ 1 ਸਥਿਤ ਇੰਡਸਟਰੀਅਲ ਏਰੀਆ ’ਚ ਸ਼ਰਾਬ ਦੀ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਅੱਗ ਨੇ ਫੈਕਟਰੀ ਦੀ ਇਮਾਰਤ ਦੀਆਂ ਤਿੰਨੋਂ ਮੰਜ਼ਿਲਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀ ਦੋ ਘੰਟਿਆਂ ਤੋਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਫਾਇਰ ਕਰਮੀਆਂ ਨੇ ਕਿਹਾ ਕਿ ਇਹ ਪਤਾ ਨਹੀਂ ਲੱਗਿਆ ਕਿ ਕੋਈ ਅੰਦਰ ਫਸਿਆ ਹੈ ਜਾਂ ਨਹੀਂ। ਅੱਗ ਲੱਗਣ ਦਾ ਸੰਭਾਵਿਤ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪਰ ਫਾਇਰ ਸੇਫਟੀ ਵਿਭਾਗ ਨੇ ਹਾਲੇ ਇਸ ਦੀ ਪੁਸ਼ਟੀ ਨਹੀਂ ਕੀਤੀ।



News Source link

LEAVE A REPLY

Please enter your comment!
Please enter your name here