ਚੋਰੀ ਦੇ ਸ਼ੱਕ ਹੇਠ ਦੋ ਲੜਕਿਆਂ ਦੀ ਨਗਨ ਪਰੇਡ ਕਰਵਾਈ; ਇੱਕ ਮੁਲਜ਼ਮ ਗ੍ਰਿਫ਼ਤਾਰ – Punjabi Tribune

Must read


ਮੁੰਬਈ, 24 ਸਤੰਬਰ

ਪੁਲੀਸ ਨੇ ਚੋਰੀ ਦੇ ਸ਼ੱਕ ਵਿੱਚ ਦੋ ਲੜਕਿਆਂ ਦੀ ਕੁੱਟਮਾਰ ਕਰ ਕੇ ਨਗਨ ਪਰੇਡ ਕਰਵਾਉਣ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਦੋ ਹੋਰਾਂ ਦੀ ਭਾਲ ਜਾਰੀ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਸੂਰਜ ਪਟਵਾ (22) ਵਜੋਂ ਹੋਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਤੜਕੇ 17 ਅਤੇ 14 ਸਾਲ ਦੇ ਦੋ ਭਰਾਵਾਂ ਨੂੰ ਕੁੱਝ ਸਥਾਨਕ ਲੋਕਾਂ ਨੇ ਜੁਹੂ ਇਲਾਕੇ ਵਿੱਚ ਘੁੰਮਦੇ ਦੇਖਿਆਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲੱਗਿਆ ਕਿ ਉਹ ਦੋਵੇਂ ਚੋਰੀ ਜਾਂ ਘਰ ਵਿੱਚ ਸੰਨ੍ਹ ਲਾਉਣ ਦੀ ਯੋਜਨਾ ਬਣਾ ਰਹੇ ਹਨ। ਪਟਵਾ ਅਤੇ ਹੋਰਾਂ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਸੰਗਲਾਂ ਨਾਲ ਬੰਨ੍ਹ ਲਿਆ। ਉਨ੍ਹਾਂ ਦੇ ਵਾਲ ਕੱਟ ਦਿੱਤੇ ਅਤੇ ਉਨ੍ਹਾਂ ਦੀ ਨਿਰਵਸਤਰ ਪਰੇਡ ਕਰਵਾਈ। ਇਸ ਦੌਰਾਨ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਗਈ। -ਪੀਟੀਆਈ

 



News Source link

- Advertisement -

More articles

- Advertisement -

Latest article