ਪੰਜਾਬ ਚੈਂਪੀਅਨਜ਼ ਟਰਾਫੀ: ਦੱਖਣੀ ਅਫਰੀਕਾ ਸੈਮਫਾਈਨਲ ’ਚ ਪਹੁੰਚਿਆ By Mehra Media Team March 1, 2025 0 119 Share Facebook Twitter Pinterest WhatsApp Must read Punjab News: 'ਆਪ' ਵਿਧਾਇਕ ਪਠਾਨਮਾਜਰਾ ਦੇ ਪੁੱਤਰ ਦੀ ਰਿੰਗ ਸੈਰੇਮਨੀ, ਹਰਜਸ਼ਨ-ਸ਼ੁਭਨੂਰ ਨੇ ਇੱਕ-ਦੂਜੇ ਨੂੰ ਪਹਿਨਾਈ ਅੰਗੂਠੀ; ਸਮਾਰੋਹ 'ਚ ਸ਼ਾਮਲ ਹੋਈਆਂ ਕਈ ਸਿਆਸੀ ਹਸਤੀਆਂ… August 13, 2026 ਪੁਲਿਸ ਪ੍ਰਸ਼ਾਸਨ ‘ਚ ਮੱਚਿਆ ਹੜਕੰਪ, ਜੇਲ੍ਹ ‘ਚ ਕੈਦ ਸੰਸਦ ਮੈਂਬਰ ਕੋਲੋਂ ਮਿਲਿਆ ਮੋਬਾਈਲ ਫੋਨ, 4 ਤੋਂ 5 ਘੰਟੇ ਦੀ.. August 13, 2026 Canada Student Protest: ਵਿਦਿਆਰਥੀਆਂ ਦੇ ਧਰਨੇ ਵਾਲੀ ਥਾਂ ’ਤੇ CBSA ਦੀ ਰੇਡ August 13, 2026 ਹੁਣ ਖਾਤੇ 'ਚ ਆਉਣਗੇ ਰਾਸ਼ਨ ਦੇ ਪੈਸੇ, ਪਰ 30 ਦਿਨਾਂ 'ਚ ਖਰੀਦਿਆ ਅਨਾਜ ਤਾਂ ਕੀ ਹੋਵੇਗਾ? August 13, 2026 Mehra Media Teamhttps://punjabimedia.in ਕਰਾਚੀ, 1 ਮਾਰਚ ਦੱਖਣੀ ਅਫ਼ਰੀਕਾ ਨੇ ਗੇਂਦਬਾਜ਼ਾਂ ਤੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਗਰੁੱਪ-ਬੀ ਦੇ ਇੱਕ ਮੈਚ ਵਿੱਚ ਇੰਗਲੈਂਡ ਨੂੰ 7 ਨੂੰ ਵਿਕਟਾਂ ਨਾਲ ਹਰਾ ਕੇ ਚੈਂਪੀਅਨਜ਼ ਟਰਾਫ਼ੀ ਦੇ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰ ਲਈ ਹੈ। ਭਾਰਤ, ਨਿਊਜ਼ੀਲੈਂਡ ਤੇ ਆਸਟਰੇਲੀਆ ਪਹਿਲਾਂ ਹੀ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪਹੁੰਚ ਚੁੱਕੇ ਹਨ। ਦੱਖਣੀ ਅਫਰੀਕਾ ਨੇ ਇੰਗਲੈਂਡ ਵੱਲੋਂ ਮਿਲਿਆ 180 ਦਾ ਟੀਚਾ ਤਿੰਨ ਵਿਕਟਾਂ ਗੁਆ ਕੇ ਸਿਰਫ਼ 29.1 ਓਵਰਾਂ ’ਚ ਹੀ 181 ਦੌੜਾਂ ਬਣਾਉਂਦਿਆਂ ਪੂਰ ਕਰ ਲਿਆ। ਦੱਖਣੀ ਅਫਰੀਕਾ ਵੱਲੋਂ ਆਰਵੀਡੀ ਡੁਸੈਨ ਨੇ ਨਾਬਾਦ ਨੀਮ ਸੈਂਕੜਾ ਜੜ੍ਹਦਿਆਂ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਡੁਸੈਨ ਨੇ 72 ਦੌੜਾਂ ਦੀ ਪਾਰੀ ਖੇਡੀ ਜਿਸ ਵਿੱਚ ਉਸ ਨੇ 6 ਚੌਕੇ ਤੇ 3 ਛੱਕੇ ਜੜ੍ਹੇ। ਵਿਕਟਕੀਪਰ ਬੱਲੇਬਾਜ਼ ਹੈਨਰਿਕ ਕਲਾਸਨ ਨੇ 56 ਗੇਂਦਾਂ ’ਤੇ 64 ਦੌੜਾਂ ਬਣਾਈਆਂ ਜਿਸ ਵਿੱਚ ਉਸ ਨੇ 11 ਚੌਕੇ ਮਾਰੇ। ਸਲਾਮੀ ਬੱਲੇਬਾਜ਼ ਰਯਾਨ ਰਿਕਲਟਨ 27 ਦੌੜਾਂ ਬਣਾ ਕੇ ਆਊਟ ਹੋਇਆ ਜਦਕਿ ਟ੍ਰਿਸਟਨ ਸਟੱਬਸ ਬਿਨਾਂ ਖਾਤਾ ਖੋਲ੍ਹੇ ਪੈਵੇਲੀਅਨ ਪਰਤਿਆ। ਡੇਵਿਡ ਮਿੱਲਰ 7 ਦੌੜਾਂ ਬਣਾ ਕੇ ਨਾਬਾਦ ਰਿਹਾ। ਇੰਗਲੈਂਡ ਵੱਲੋਂ ਜੋਫਰਾ ਆਰਚਰ ਨੇ ਦੋ ਵਿਕਟਾਂ ਲਈਆਂ ਜਦਕਿ ਅਦੀਲ ਰਾਸ਼ਿਦ ਨੂੰ ਇਕ ਵਿਕਟ ਮਿਲੀ। ਮੈਚ ਦੌਰਾਨ ਰੈਸੀ ਵਾਨ ਡੇਰ ਡੁਸੈਨ ਸ਼ਾਟ ਜੜਦਾ ਹੋਇਆ। ਫੋਟੋ: ਪੀਟੀਆਈ ਇਸ ਤੋਂ ਪਹਿਲਾਂ ਅੱਜ ਇੱਥੇ ਨੈਸ਼ਨਲ ਸਟੇਡੀਅਮ ’ਚ ਦੱਖਣੀ ਅਫਰੀਕਾ ਨੇ ਤੇਜ਼ ਗੇਂਦਬਾਜ਼ ਮਾਰਕੋ ਜਾਨਸੇਨ, ਵਿਵਾਨ ਮੁਲਡਰ ਤੇ ਕੇਸ਼ਵ ਮਹਾਰਾਜ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਇੰਗਲੈਂਡ ਦੀ ਪਾਰੀ 38.2 ਓਵਰਾਂ ’ਚ ਹੀ 179 ਦੌੜਾਂ ’ਤੇ ਸਮੇਟ ਦਿੱਤੀ। ਇੰਗਲੈਂਡ ਵੱਲੋਂ ਜੌਏ ਰੂਟ ਨੇ 37 ਦੌੜਾਂ, ਬੈੱਨ ਡੁਕੈੱਟ ਨੇ 24, ਜੋਫਰਾ ਨੇ 25 ਤੇ ਜੋਸ ਬਟਲਰ ਨੇ 21 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਵੱਲੋਂ ਮਾਰਕੋ ਜਾਨਸੇਨ ਤੇ ਮੁਲਡਰ ਨੇ ਤਿੰਨ-ਤਿੰਨ ਵਿਕਟਾਂ ਤੇ ਕੇਸ਼ਵ ਮਹਾਰਾਜ ਨੇ ਦੋ ਵਿਕਟਾਂ ਲਈਆਂ। ਲੁੰਗੀ ਐੱਨ. ਤੇ ਕੈਗਿਸੋ ਰਾਬਾਡਾ ਨੂੰ ਇੱਕ-ਇੱਕ ਵਿਕਟ ਮਿਲੀ। ਸ਼ਾਨਦਾਰ ਪ੍ਰਦਰਸ਼ਨ ਲਈ ਮਾਰਕੋ ਜਾਨਸੇਨ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। -ਏਜੰਸੀ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਮੈਚ ਐਤਵਾਰ ਨੂੰ ਟੂਰਨਾਮੈਂਟ ਦੇ ਗਰੁੱਪ-ਏ ਵਿੱਚ ਹੁਣ ਸਿਰਫ ਭਾਰਤ ਤੇ ਨਿਊਜ਼ੀਲੈਂਡ ਦਾ ਮੁੁਕਾਬਲਾ ਬਾਕੀ ਹੈ, ਜੋ 2 ਮਾਰਚ ਨੂੰ ਡੁਬਈ ’ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਆਪੋ ਆਪਣੇ ਪਹਿਲੇ ਦੋ ਦੋ ਮੈਚ ਜਿੱਤ ਕੇ ਚਾਰ ਚਾਰ ਅੰਕਾਂ ਨਾਲ ਬਰਾਬਰੀ ਹਨ ਹਾਲਾਂਕਿ ਰਨ ਔਸਤ ਦੇ ਲਿਹਾਜ਼ ਤੋਂ ਨਿਊਜ਼ੀਲੈਂਡ ਉੱਪਰ ਹੈ। ਮੈਚ ’ਚ ਨਾਲ ਗਰੁੱਪ-ਏ ਦੋਵਾਂ ਟੀਮਾਂ ਦਾ ਪਹਿਲੇ ਤੇ ਦੁੂਜੇ ਸਥਾਨ ਲਈ ਫ਼ੈਸਲਾ ਹੋਵੇਗਾ। News Source link Tagsਅਫਰਕਸਮਫਈਨਲਚਚਪਅਨਜਟਰਫਦਖਣਪਹਚਆ Share Facebook Twitter Pinterest WhatsApp Previous articleਮੁੱਖ ਮੰਤਰੀ ਵੱਲੋਂ 3 ਮਾਰਚ ਨੂੰ ਰੱਖੀ ਮੀਟਿੰਗ ਦਾ ਲਿਖਤੀ ਪੱਤਰ ਹਾਲੇ ਨਹੀਂ ਮਿਲਿਆ: ਰੁਲਦੂ ਸਿੰਘNext articleਦਿੱਲੀ ਵਿੱਚ 15 ਸਾਲ ਤੋਂ ਵੱਧ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਈਂਧਣ - Advertisement - More articles Punjab News: 'ਆਪ' ਵਿਧਾਇਕ ਪਠਾਨਮਾਜਰਾ ਦੇ ਪੁੱਤਰ ਦੀ ਰਿੰਗ ਸੈਰੇਮਨੀ, ਹਰਜਸ਼ਨ-ਸ਼ੁਭਨੂਰ ਨੇ ਇੱਕ-ਦੂਜੇ ਨੂੰ ਪਹਿਨਾਈ ਅੰਗੂਠੀ; ਸਮਾਰੋਹ 'ਚ ਸ਼ਾਮਲ ਹੋਈਆਂ ਕਈ ਸਿਆਸੀ ਹਸਤੀਆਂ… August 13, 2026 ਹੁਣ ਖਾਤੇ 'ਚ ਆਉਣਗੇ ਰਾਸ਼ਨ ਦੇ ਪੈਸੇ, ਪਰ 30 ਦਿਨਾਂ 'ਚ ਖਰੀਦਿਆ ਅਨਾਜ ਤਾਂ ਕੀ ਹੋਵੇਗਾ? August 13, 2026 Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਬੂਤਰਾਂ ਨੂੰ ਦਾਣਾ ਦੇ ਰਹੇ ਵਿਅਕਤੀ ਦਾ ਗੋਲੀ ਮਾਰ ਕਤਲ, ਇਲਾਕੇ 'ਚ ਫੈਲੀ ਦਹਿਸ਼ਤ… August 13, 2026 - Advertisement - Latest article Punjab News: 'ਆਪ' ਵਿਧਾਇਕ ਪਠਾਨਮਾਜਰਾ ਦੇ ਪੁੱਤਰ ਦੀ ਰਿੰਗ ਸੈਰੇਮਨੀ, ਹਰਜਸ਼ਨ-ਸ਼ੁਭਨੂਰ ਨੇ ਇੱਕ-ਦੂਜੇ ਨੂੰ ਪਹਿਨਾਈ ਅੰਗੂਠੀ; ਸਮਾਰੋਹ 'ਚ ਸ਼ਾਮਲ ਹੋਈਆਂ ਕਈ ਸਿਆਸੀ ਹਸਤੀਆਂ… August 13, 2026 ਪੁਲਿਸ ਪ੍ਰਸ਼ਾਸਨ ‘ਚ ਮੱਚਿਆ ਹੜਕੰਪ, ਜੇਲ੍ਹ ‘ਚ ਕੈਦ ਸੰਸਦ ਮੈਂਬਰ ਕੋਲੋਂ ਮਿਲਿਆ ਮੋਬਾਈਲ ਫੋਨ, 4 ਤੋਂ 5 ਘੰਟੇ ਦੀ.. August 13, 2026 Canada Student Protest: ਵਿਦਿਆਰਥੀਆਂ ਦੇ ਧਰਨੇ ਵਾਲੀ ਥਾਂ ’ਤੇ CBSA ਦੀ ਰੇਡ August 13, 2026 ਹੁਣ ਖਾਤੇ 'ਚ ਆਉਣਗੇ ਰਾਸ਼ਨ ਦੇ ਪੈਸੇ, ਪਰ 30 ਦਿਨਾਂ 'ਚ ਖਰੀਦਿਆ ਅਨਾਜ ਤਾਂ ਕੀ ਹੋਵੇਗਾ? August 13, 2026 ਸੈਫ ਅਲੀ ਖਾਨ ਨੇ ਕ੍ਰਿਕਟ ਵਿੱਚ ਅਜ਼ਮਾਇਆ ਆਪਣਾ ਹੱਥ , ਗੇਂਦਬਾਜ਼ੀ ਐਕਸ਼ਨ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। August 13, 2026