ਚੇਨੱਈ ਨੇ ਕੋਲਕਾਤਾ ਨੂੰ 132 ਦੌੜਾਂ ਦਾ ਟੀਚਾ ਦਿੱਤਾ

0
324


ਮੁੰਬਈ, 26 ਮਾਰਚ

ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਨਾਬਾਦ ਅਰਧ ਸੈਂਕੜਾ ਪਾਰੀ ਦੀ ਬਦੌਲਤ ਚੇਨੱਈ ਸੁਪਰਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਜ਼ ਖ਼ਿਲਾਫ਼ 15ਵੇਂ ਆਈਪੀਐੱਲ ਦੇ ਪਲੇਠੇ ਮੈਚ ਵਿੱਚ ਖ਼ਰਾਬ ਸ਼ੁਰੂਆਤ ਤੋਂ ਉਭਰਦਿਆਂ ਅੱਜ ਇੱਥੇ ਪੰਜ ਵਿਕਟਾਂ ਗੁਆ ਕੇ 131 ਦੌੜਾਂ ਬਣਾਈਆਂ। ਧੋਨੀ ਨੇ 38 ਗੇਂਦਾਂ ਦੀ ਪਾਰੀ ਵਿੱਚ ਸੱਤ ਚੌਕੇ ਤੇ ਇੱਕ ਛੱਕਾ ਜੜਿਆ। ਧੋਨੀ ਨੇ ਛੇਵੀਂ ਵਿਕਟ ਲਈ ਕਪਤਾਨ ਰਵਿੰਦਰ ਜਡੇਜਾ ਨਾਲ 66 ਦੌੜਾਂ ਦੀ ਸਾਂਝੇਦਾਰੀ ਕੀਤੀ। ਜਡੇਜਾ ਨੇ 28 ਗੇਂਦਾਂ ’ਤੇ 26 ਦੌੜਾਂ ਅਤੇ ਰੌਬਿਨ ਉਥਾਪਾ ਨੇ 21 ਗੇਂਦਾਂ ’ਚ 28 ਦੌੜਾਂ ਬਣਾਈਆਂ। ਉਮੇਸ਼ ਯਾਦਵ ਨੇ ਦੋ ਅਤੇ ਵਰੁਨ ਚੱਕਰਵਰਤੀ ਅਤੇ ਆਂਦਰੇ ਰੱਸਲ ਨੇ ਇੱਕ-ਇੱਕ ਵਿਕਟ ਲਈ। 





News Source link

LEAVE A REPLY

Please enter your comment!
Please enter your name here