ਚੀਨ ਦਾ ਰੱਖਿਆ ਮੰਤਰੀ ਮਹੀਨੇ ਤੋਂ ‘ਲਾਪਤਾ’ ਤੇ ਮੰਤਰਾਲਾ ਬੇਖ਼ਬਰ – punjabitribuneonline.com

Must read


ਪੇਈਚਿੰਗ, 28 ਸਤੰਬਰ

ਚੀਨ ਦਾ ਰੱਖਿਆ ਮੰਤਰੀ ਇੱਕ ਮਹੀਨੇ ਤੋਂ ਲਾਪਤਾ ਹੈ ਅਤੇ ਰੱਖਿਆ ਮੰਤਰਾਲੇ ਨੇ ਹੁਣ ਇਸ ਮਾਮਲੇ ‘ਤੇ ਆਪਣੀ ਪਹਿਲੀ ਜਨਤਕ ਟਿੱਪਣੀ ਕੀਤੀ ਹੈ। ਇਸ ਟਿੱਪਣੀ ਵਿੱਚ ਵੀ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਅੱਜ ਸਿਰਫ਼ ਇਹੀ ਕਿਹਾ ਕਿ ਉਹ ‘ਸਥਿਤੀ ਤੋਂ ਜਾਣੂ ਨਹੀਂ ਹਨ। ਸੀਨੀਅਰ ਕਰਨਲ ਅਤੇ ਮੰਤਰਾਲੇ ਦੇ ਸੂਚਨਾ ਦਫ਼ਤਰ ਦੇ ਡਾਇਰੈਕਟਰ ਵੂ ਕਿਆਨ, ਨੂੰ ਮਹੀਨਾਵਾਰ ਪ੍ਰੈਸ ਕਾਨਫਰੰਸ ਵਿੱਚ ਪੁੱਛਿਆ ਗਿਆ ਸੀ ਕਿ ਕੀ ਲੀ ਸ਼ਾਂਗਫੂ ਖ਼ਿਲਾਫ਼ ਹਾਲੇ ਵੀ ਭ੍ਰਿਸ਼ਟਾਚਾਰ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੀ ਉਹ ਹਾਲੇ ਵੀ ਰੱਖਿਆ ਮੰਤਰੀ ਹਨ ਤਾਂ ਉਨ੍ਹਾਂ ਸਿਰਫ ਇਹੀ ਕਿਹਾ, ‘ਤੁਹਾਡੇ ਵੱਲੋਂ ਜ਼ਿਕਰ ਕੀਤੀ ਗਈ ਸਥਿਤੀ ਬਾਰੇ ਮੈਂ ਜਾਣੂ ਨਹੀਂ ਹਾਂ।’



News Source link

- Advertisement -

More articles

- Advertisement -

Latest article