ਚੀਨੀ ਵੀਜ਼ਾ ਮਾਮਲੇ ’ਚ ਅਦਾਲਤ ਨੇ ਕਾਰਤੀ ਚਿੰਦਬਰਮ ਨੂੰ ਜ਼ਮਾਨਤ ਦਿੱਤੀ

0
160


ਨਵੀਂ ਦਿੱਲੀ, 6 ਜੂਨ

ਇਥੋਂ ਦੀ ਅਦਾਲਤ ਨੇ ਕਥਿਤ ਚੀਨੀ ਵੀਜ਼ਾ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਕਾਂਗਰਸ ਨੇਤਾ ਕਾਰਤੀ ਚਿਦੰਬਰਮ ਨੂੰ ਜ਼ਮਾਨਤ ਦੇ ਦਿੱਤੀ ਹੈ। ਕਾਰਤੀ ਚਿਦੰਬਰਮ ਸੰਮਨ ਜਾਰੀ ਹੋਣ ਬਾਅਦ ਅਦਾਲਤ ਵਿੱਚ ਪੇਸ਼ ਹੋਇਆ। ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਉਸ ਨੂੰ ਰਾਹਤ ਦਿੱਤੀ। ਜੱਜ ਨੇ 1 ਲੱਖ ਰੁਪਏ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਰਕਮ ਦੀ ਜ਼ਮਾਨਤ ‘ਤੇ ਜ਼ਮਾਨਤ ਦਿੱਤੀ। ਈਡੀ ਨੇ 2011 ਵਿੱਚ 263 ਚੀਨੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ ਨਾਲ ਸਬੰਧਤ ਕਥਿਤ ਘਪਲੇ ਵਿੱਚ ਕਾਰਤੀ ਚਿਦੰਬਰਮ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ। ਉਸ ਸਮੇਂ ਉਸ ਦਾ ਪਿਤਾ ਪੀ. ਚਿਦੰਬਰਮ ਕੇਂਦਰੀ ਗ੍ਰਹਿ ਮੰਤਰੀ ਸੀ।



News Source link