ਚਿਤਾਵਨੀ ਮਗਰੋਂ ਏਅਰ ਇੰਡੀਆ ਦੀ ਉਡਾਣ ’ਚੋਂ 141 ਯਾਤਰੀ ਬਾਹਰ ਕੱਢੇ

0
364


ਨਵੀਂ ਦਿੱਲੀ, 14 ਸਤੰਬਰ

ਮਸਕਟ ਵਿੱਚ ਅੱਜ ਏਅਰ ਇੰਡੀਆ ਦੀ ਇੱਕ ਉਡਾਣ ’ਚ ਚਿਤਾਵਨੀ ਮਗਰੋਂ 141 ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਏਅਰਲਾਈਨ ਕੰਪਨੀ ਦੇ ਸੂਤਰ ਨੇ ਦੱਸਿਆ ਕਿ ਜਦੋਂ ਕੋਚੀ ਜਾਣ ਵਾਲਾ ਜਹਾਜ਼ ਬੋਇੰਗ 737-800 ਉਡਾਣ ਭਰਨ ਲੱਗਾ ਤਾਂ ਯਾਤਰੀਆਂ ਨੂੰ ‘ਧੂੰਏਂ ਦੀ ਚਿਤਾਵਨੀ’ ਦਿੱਤੀ ਗਈ, ਜਿਸ ਮਗਰੋਂ ਯਾਤਰੀਆਂ ਨੂੰ ਸਾਵਧਾਨੀ ਵਜੋਂ ਬਾਹਰ ਕੱਢ ਲਿਆ ਗਿਆ। ਜਹਾਜ਼ ਵਿੱਚ 141 ਯਾਤਰੀ ਅਤੇ ਚਾਲਕ ਦਲ ਦੇ ਛੇ ਮੈਂਬਰ ਸਵਾਰ ਸਨ। ਇੱਕ ਅਧਿਕਾਰੀ ਮੁਤਾਬਕ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਯਾਤਰੀਆਂ ਨੂੰ ਮਸਕਟ ਤੋਂ ਕੋਚੀ ਲਿਜਾਣ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ। -ਪੀਟੀਆਈ 



News Source link

LEAVE A REPLY

Please enter your comment!
Please enter your name here