ਪੱਤਰ ਪ੍ਰੇਰਕਪਾਇਲ, 3 ਜਨਵਰੀ
ਡੀਐੱਸਪੀ ਪਾਇਲ ਦੀਪਕ ਰਾਏ ਨੇ ਅੱਜ ਪਿੰਡ ਘੁਡਾਣੀ ਕਲਾਂ ਵਿੱਚ ਮੀਟਿੰਗ ਬੁਲਾਈ ਜਿਸ ਵਿੱਚ ਪੰਚ-ਸਰਪੰਚ ਤੇ ਮੋਹਤਬਰ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ। ਡੀਐੱਸਪੀ ਪਾਇਲ ਦੀਪਕ ਰਾਏ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵੱਡੇ ਉਪਰਾਲੇ ਕਰ ਰਹੀ ਹੈ। ਇਸ ਕਰਕੇ ਹਰ ਨੌਜਵਾਨ ਨਸ਼ਿਆਂ ਦੇ ਵੱਧ ਰਹੇ ਰੁਝਾਨ ਨੂੰ ਰੋਕਣ ਲਈ ਪਿੰਡਾਂ ਵਿੱਚ ਅੱਗੇ ਆਉਣ। ਇਸ ਮੌਕੇ ਦੀਪਕ ਰਾਏ ਨੇ ਸਾਈਬਰ ਅਪਰਾਧ ਬਾਰੇ ਬੋਲਦਿਆਂ ਕਿਹਾ ਕਿ ਅੱਜ ਪੰਜਾਬ ਵਿਚ ਕੈਸ਼ ਦੀ ਜਗ੍ਹਾ ਵਧਦੇ ਡਿਜੀਟਲ ਲੈਣ-ਦੇਣ ’ਚ ਵਿੱਤੀ ਧੋਖਾਧੜੀ ਦੀਆਂ ਘਟਨਾਵਾਂ ਵੀ ਵੱਧ ਰਹੀਆਂ ਹਨ। ਇਸ ਅਪਰਾਧ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੀਆਂ ਸਮਾਜਿਕ ਬੁਰਾਈ ਦਾ ਖ਼ਾਤਮਾ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਅਸੀਂ ਅਪਰਾਧਿਕ ਵਿਅਕਤੀਆਂ ਵਿਰੁੱਧ ਲਾਮਬੰਦ ਹੋਵਾਂਗੇ।
ਮੀਟਿੰਗ ਮੌਕੇ ਸਰਪੰਚ ਗੁਰਿੰਦਰ ਸਿੰਘ ਬੋਪਾਰਾਏ ਨੇ ਡੀਐੱਸਪੀ ਦੀਪਕ ਰਾਏ ਤੇ ਥਾਣਾ ਮੁਖੀ ਪਾਇਲ ਸੰਦੀਪ ਕੁਮਾਰ ਦਾ ਧੰਨਵਾਦ ਕੀਤਾ। ਇਸ ਮੌਕੇ ਪੰਚ ਰਮਨਦੀਪ ਸਿੰਘ, ਪੰਚ ਕਮਲਜੀਤ ਸਿੰਘ, ਪੰਚ ਗੁਰਪ੍ਰੀਤ ਸਿੰਘ ਗੁਰੀ, ਪੰਚ ਰਣਜੀਤ ਸਿੰਘ, ਪੰਚ ਬਲਵਿੰਦਰ ਸਿੰਘ ਤੋਂ ਇਲਾਵਾ ਜਸਵੀਰ ਸਿੰਘ ਕੁੱਕੂ, ਕੇਸਰ ਸਿੰਘ, ਜਗਜੀਤ ਸਿੰਘ, ਦਰਸ਼ਨ ਸਿੰਘ, ਸੁਖਵਿੰਦਰ ਸਿੰਘ, ਬੰਤ ਘੁਡਾਣੀ ਤੇ ਹੋਰ ਹਾਜ਼ਰ ਸਨ।
The post ਘੁਡਾਣੀ ਕਲਾਂ ’ਚ ਨਸ਼ਿਆਂ ਖ਼ਿਲਾਫ਼ ਪੁਲੀਸ-ਪਬਲਿਕ ਮੀਟਿੰਗ appeared first on Punjabi Tribune.