ਘਰ ’ਚੋਂ ਛੇ ਤੋਲੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ

Must read


ਕੇ.ਪੀ ਸਿੰਘ

ਗੁਰਦਾਸਪੁਰ, 15 ਅਕਤੂਬਰ

ਇੱਥੋਂ ਦੇ ਆਦਰਸ਼ ਨਗਰ ਇਲਾਕੇ ਵਿੱਚ ਮੰਗਲਵਾਰ ਤੜਕਸਾਰ ਸੇਵਾ ਮੁਕਤ ਪੁਲੀਸ ਅਫ਼ਸਰ ਦੇ ਘਰ ਵਿੱਚੋਂ 6 ਤੋਲੇ ਸੋਨੇ ਦੇ ਗਹਿਣੇ, 40 ਹਜ਼ਾਰ ਰੁਪਏ ਦੇ ਕਰੀਬ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਹੋ ਗਿਆ। ਪੀੜਤ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਘਰ ਵਿੱਚ ਇਕੱਲੇ ਰਹਿੰਦੇ ਹਨ। ਮੰਗਲਵਾਰ ਸਵੇਰੇ 3 ਵਜੇ ਘਰ ਦੇ ਗੇਟ ਨੂੰ ਤਾਲਾ ਲਗਾ ਕੇ ਗੁਰਦੁਆਰੇ ਚਲੇ ਗਏ। ਸਾਢੇ ਪੰਜ ਵਜੇ ਜਦ ਉਹ ਵਾਪਸ ਪਹੁੰਚੇ ਤਾਂ ਗੇਟ ਖੁੱਲ੍ਹਾ ਸੀ ਅਤੇ ਟੁੱਟਿਆ ਤਾਲਾ ਪਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ 6 ਤੋਲੇ ਸੋਨੇ ਦੇ ਗਹਿਣੇ, 40 ਹਜ਼ਾਰ ਦੇ ਕਰੀਬ ਨਕਦੀ, ਕੀਮਤੀ ਟੈਬ ਤੇ ਕੁਝ ਕੀਮਤੀ ਘੜੀਆਂ ਚੋਰੀ ਹੋਈਆਂ ਹਨ। ਗੁਰਮੀਤ ਸਿੰਘ ਨੇ ਦੱਸਿਆ ਕਿ ਗੁਆਂਢੀਆਂ ਦੇ ਸੀਸੀ ਟੀਵੀ ਕੈਮਰੇ ਨੂੰ ਵੇਖ ਕੇ ਪਤਾ ਲੱਗਿਆ ਕਿ ਚੋਰ ਸਵੇਰੇ 4 ਵੱਜ ਤੇ 8 ਮਿੰਟ ’ਤੇ ਗੇਟ ਦਾ ਤਾਲਾ ਤੋੜ ਕੇ ਘਰ ਅੰਦਰ ਦਾਖਲ ਹੋਇਆ ਅਤੇ 4 ਵਜੇ ਕੇ 47 ਮਿੰਟ ’ਤੇ ਉਹ ਘਰੋਂ ਬਾਹਰ ਨਿਕਲਿਆ। ਚੋਰੀ ਕਰਨ ਵਾਲੇ ਨੌਜਵਾਨ ਨੇ ਜੈਕੇਟ ਪਹਿਨੀ ਸੀ ਅਤੇ ਉਸ ਦੇ ਸਿਰ ਤੇ ਟੋਪੀ ਸੀ। ਇਸ ਸਬੰਧੀ ਸਿਟੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।



News Source link

- Advertisement -

More articles

- Advertisement -

Latest article