ਘਟ ਰਹੀ ਜੀਡੀਪੀ ’ਤੇ ਕਾਂਗਰਸ ਨੇ ਕੇਂਦਰ ’ਤੇ ਨਿਸ਼ਾਨਾ ਸੇਧਿਆ

Must read


ਨਵੀਂ ਦਿੱਲੀ: ਕਾਂਗਰਸ ਨੇ ਅੱਜ ਸੰਯੁਕਤ ਰਾਸ਼ਟਰ ਏਜੰਸੀ ਦੀ ਉਸ ਰਿਪੋਰਟ ’ਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ ਜਿਸ ਵਿਚ ਭਾਰਤ ਦੀ ਜੀਡੀਪੀ 5.7 ਪ੍ਰਤੀਸ਼ਤ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ‘ਯੂਨਾਈਟਿਡ ਨੇਸ਼ਨਜ਼ ਕਾਨਫਰੰਸ ਆਨ ਟਰੇਡ ਐਂਡ ਡਿਵੈਲਪਮੈਂਟ’ ਦੀ ਰਿਪੋਰਟ ਵਿਚ ਵਧ ਰਹੀ ਲਾਗਤ ਤੇ ਸਰਕਾਰੀ ਖ਼ਰਚ ਕਮਜ਼ੋਰ ਹੋਣ ਦਾ ਹਵਾਲਾ ਦਿੱਤਾ ਗਿਆ ਸੀ। ਸੰਯੁਕਤ ਰਾਸ਼ਟਰ ਏਜੰਸੀ ਨੇ ਕਿਹਾ ਸੀ ਕਿ 2023 ਵਿਚ ਜੀਡੀਪੀ ਹੋਰ ਘਟ ਕੇ 4.7 ਫੀਸਦੀ ਰਹਿ ਜਾਵੇਗੀ। ਇੱਥੇ ਕਾਂਗਰਸ ਦੇ ਬੁਲਾਰੇ ਅੰਸ਼ੁਲ ਅਵੀਜੀਤ ਨੇ ਕਿਹਾ ਕਿ ਭਾਜਪਾ ਸਰਕਾਰ ਅਰਥਚਾਰੇ ਦੀ ਅਸਲੀ ਹਾਲਤ ਨੂੰ ਲੁਕੋ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਹਾਲੇ ਵੀ ਕਾਫ਼ੀ ਜ਼ਿਆਦਾ ਹੈ। -ਪੀਟੀਆਈ   



News Source link

- Advertisement -

More articles

- Advertisement -

Latest article