ਗੁਲਦਾਊਦੀ ਸ਼ੋਅ ਮਹਿਕਾਂ ਬਿਖੇਰਦਾ ਸਮਾਪਤ

Must read


ਮੁਕੇਸ਼ ਕੁਮਾਰ

ਚੰਡੀਗੜ੍ਹ, 15 ਦਸੰਬਰ

ਇਥੇ ਟੈਰੇਸਡ ਗਾਰਡਨ ਸੈਕਟਰ-33 ਵਿੱਚ ਚੱਲ ਰਹੇ ਗੁਲਦਾਊਦੀ ਸ਼ੋਅ ਦੇ ਅੱਜ ਅੰਤਿਮ ਦਿਨ ਲੋਕਾਂ ਦੀ ਖਾਸੀ ਭੀੜ ਰਹੀ ਅਤੇ ਚੰਡੀਗੜ੍ਹ ਸਮੇਤ ਆਸ-ਪਾਸ ਦੇ ਹੋਰਨਾਂ ਇਲਾਕਿਆਂ ਤੋਂ ਵੀ ਵੱਡੀ ਗਿਣਤੀ ਲੋਕਾਂ ਨੇ ਸ਼ਿਰਕਤ ਕੀਤੀ। ਸ਼ੋਅ ਵਿੱਚ ਆਏ ਦਰਸ਼ਕਾਂ ਨੇ ਅੱਜ ਐਤਵਾਰ ਦੀ ਛੁੱਟੀ ਦਾ ਆਨੰਦ ਵੀ ਮਾਣਿਆ। ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਵਿੱਤੀ ਸੰਕਟ ਕਾਰਨ ਇਸ ਸਾਲ ਸ਼ੋਅ ਵਿੱਚ ਸੱਭਿਆਚਾਰਕ ਪ੍ਰੋਗਰਾਮਾਂ ਜਾਂ ਹੋਰ ਵੱਡੇ ਮੁਕਾਬਲੇ ਨਹੀਂ ਕਰਵਾਏ ਗਏ ਪਰ ਇਸਦੇ ਬਾਵਜੂਦ ਇਸ ਤਿੰਨ-ਰੋਜ਼ਾ ਸ਼ੋਅ ਦੌਰਾਨ ਲੋਕਾਂ ਲਈ ਗੁਲਦਾਊਦੀ ਦੀਆਂ ਵੰਨ-ਸੁਵੰਨੀਆਂ ਕਿਸਮਾਂ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਇਸ ਸ਼ੋਅ ਦੌਰਾਨ ਨਗਰ ਨਿਗਮ ਦੇ ਸੈਲਫ ਹੈਲਪ ਗਰੁੱਪਾਂ ਵੱਲੋਂ ਵੀ ਸਟਾਲ ਲਗਾਏ ਗਏ ਹਨ ਜਿੱਥੇ ਦਰਸ਼ਕਾਂ ਦੀ ਖਾਸੀ ਭੀੜ ਰਹੀ। ਗਾਰਡਨ ਵਿੱਚ ਬਣਾਈ ਗਈ ਫੂਡ ਕੋਰਟ ਵਿੱਚ ਵੀ ਦਰਸ਼ਕਾਂ ਨੇ ਵੰਨ-ਸੁਵੰਨੇ ਪਕਵਾਨਾਂ ਦਾ ਆਨੰਦ ਮਾਣਿਆ। ਐਤਵਾਰ ਹੋਣ ਕਰਕੇ ਲੋਕ ਆਪਣੇ ਪਰਿਵਾਰਾਂ ਸਣੇ ਇਥੇ ਪੁੱਜੇ ਅਤੇ ਫੁੱਲਾਂ ਨਾਲ ਸੈਲਫੀਆਂ ਲਈਆਂ। ਜ਼ਿਕਰਯੋਗ ਹੈ ਕਿ ਇਸ ਸਾਲ ਸ਼ੋਅ ਲਈ ਨਗਰ ਨਿਗਮ ਵੱਲੋਂ 24 ਲੱਖ ਰੁਪਏ ਦੇ ਖਰਚੇ ਦੀ ਤਜਵੀਜ਼ ਰੱਖੀ ਗਈ ਸੀ ਪਰ ਵਿੱਤੀ ਸੰਕਟ ਕਾਰਨ ਵੱਡੇ ਪ੍ਰੋਗਰਾਮ ਰੱਦ ਕਰ ਦਿੱਤੇ ਅਤੇ ਕੇਵਲ ਸਾਢੇ ਤਿੰਨ ਲੱਖ ਰੁਪਏ ਦੇ ਖਰਚ ਨਾਲ ਇਸ ਸ਼ੋਅ ਦੇ ਪ੍ਰਬੰਧ ਕੀਤੇ ਗਏ ਸਨ।



News Source link

- Advertisement -

More articles

- Advertisement -

Latest article