ਗੁਰੂ ਨਾਨਕ ਕਾਲਜ ’ਚ ਨਿਵੇਸ਼ਕ ਜਾਗਰੂਕਤਾ ਸੈਮੀਨਾਰ

Must read


ਦੋਰਾਹਾ:

ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਪੋਸਟ ਗ੍ਰੈਜੂਏਟ ਕਾਮਰਸ ਤੇ ਬਿਜ਼ਨਸ ਵਿਭਾਗ ਵੱਲੋਂ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ ਤਹਿਤ ਸੈਮੀਨਾਰ ਕਰਵਾਇਆ ਜਿਸ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਐੱਸ.ਵੀ. ਵੈਲਥ ਪਾਰਟਨਰਸ ਦੇ ਗੌਰੀ ਗੀਤ ਨੇ ਆਰਥਿਕ ਨਿਯੋਜਨ ਵਿਸ਼ੇ ’ਤੇ ਵਿਚਾਰ ਪ੍ਰਗਟ ਕਰਦਿਆਂ ਨਿਵੇਸ਼ ਕਰਨ ਦੇ ਸਾਧਨਾਂ ਅਤੇ ਉਨ੍ਹਾਂ ਨਾਲ ਜੁੜੇ ਜ਼ੋਖ਼ਮਾਂ ਤੇ ਲਾਭਾਂ ਸਬੰਧੀ ਜਾਣੂ ਕਰਵਾਇਆ। ਉਨ੍ਹਾਂ ਸੁਰੱਖਿਅਤ ਨਿਵੇਸ਼ ਦੇ ਤਿੰਨ ਸੂਤਰਾਂ- ਭਵਿੱਖ ਵਿੱਚ ਹੋਣ ਵਾਲੇ ਸੰਕਟ, ਪਰਿਵਾਰਕ ਟੀਚੇ ਅਤੇ ਰਿਟਾਇਰਮੈਂਟ ਯੋਜਨਾਬੰਦੀ ਸਬੰਧੀ ਜਾਣਕਾਰੀ ਦਿੰਦਿਆਂ ਸ਼ੇਅਰ ਬਾਜ਼ਾਰ ਅਤੇ ਮਿਊਚਲ ਫੰਡਾਂ ਵਿੱਚ ਨਿਵੇਸ਼ ਬਾਰੇ ਵਿਚਾਰ ਸਾਂਝੇ ਕੀਤੇ। ਇਸ ਪ੍ਰੋ. ਰਣਜੀਤ ਕੌਰ, ਪ੍ਰੋ. ਦੀਪਿਕਾ, ਅਮਨਦੀਪ ਕੌਰ ਅਤੇ ਹਿਨਾ ਰਾਣੀ ਨੇ ਗੌਰੀ ਗੀਤ ਵੱਲੋਂ ਦਿੱਤੀ ਜਾਣਕਾਰੀ ਲਈ ਧੰਨਵਾਦ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਕਾਲਜ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। -ਪੱਤਰ ਪ੍ਰੇਰਕ



News Source link
#ਗਰ #ਨਨਕ #ਕਲਜ #ਚ #ਨਵਸ਼ਕ #ਜਗਰਕਤ #ਸਮਨਰ

- Advertisement -

More articles

- Advertisement -

Latest article