ਗੁਰਿੰਦਰ ਸਿੰਘ
ਲੁਧਿਆਣਾ, 21 ਮਈ
ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਆਗੂ ਅਤੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਰਵਨੀਤ ਸਿੰਘ ਬਿੱਟੂ ਤੇ ਹੰਸ ਰਾਜ ਹੰਸ ਨੂੰ ਧਮਕੀ ਦਿੱਤੀ ਗਈ ਹੈ। ਵੱਖਵਾਦੀ ਆਗੂ ਪੰਨੂ ਨੇ ਅੱਜ ਟੈਲੀਫੋਨ ਸੁਨੇਹਾ ਭੇਜ ਕੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਵੱਲੋਂ ਕਿਸਾਨਾਂ ਬਾਰੇ ਦਿੱਤੇ ਬਿਆਨਾਂ ਦੇ ਮੱਦੇਨਜ਼ਰ ਧਮਕੀ ਦਿੱਤੀ ਹੈ। ਉਸ ਨੇ ਰਵਨੀਤ ਸਿੰਘ ਬਿੱਟੂ ਨੂੰ ਆਪਣੇ ਦਾਦਾ ਦੇ ਹਸ਼ਰ ਨੂੰ ਵੀ ਯਾਦ ਕਰਨ ਲਈ ਕਿਹਾ ਹੈ। ਗੁਰਪਤਵੰਤ ਪੰਨੂ ਨੇ ਆਪਣੇ ਆਡਿਓ ਸੁਨੇਹੇ ਵਿੱਚ ਹੰਸ ਤੇ ਬਿੱਟੂ ਨੂੰ ਸੰਬੋਧਨ ਕਰਦਿਆਂ ਕਿਹਾ, ‘ਤੁਸੀਂ ਦੋਵਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਇਹ ਪੰਜਾਬ ਹੈ, ਇੱਥੇ ਕਤਲ ਦਾ ਬਦਲਾ ਕਤਲ ਨਾਲ ਲਿਆ ਜਾਂਦਾ ਹੈ।’