ਹਰਦੀਪ ਸਿੰਘ
ਧਰਮਕੋਟ, 24 ਫਰਵਰੀ
ਪੰਜਾਬ ਸਰਕਾਰ ਵੱਲੋਂ ਅੱਜ ਦੇਰ ਸ਼ਾਮ ਜਾਰੀ ਕੀਤੀ ਲਿਸਟ ਵਿੱਚ ਮਾਰਕੀਟ ਕਮੇਟੀ ਧਰਮਕੋਟ ਅਤੇ ਫਤਿਹਗੜ੍ਹ ਪੰਜਤੂਰ ਦੇ ਚੇਅਰਮੈਨਾਂ ਦੀ ਨਿਯੁਕਤੀ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰ ਗੁਰਤਾਰ ਸਿੰਘ ਸੰਧੂ ਕਮਾਲ ਕੇ ਨੂੰ ਧਰਮਕੋਟ ਅਤੇ ਸੁਖਵੀਰ ਸਿੰਘ ਮੰਦਰ ਕਲਾਂ ਨੂੰ ਫਤਿਹਗੜ੍ਹ ਪੰਜਤੂਰ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਹ ਦੋਨੋਂ ਨੌਜਵਾਨ ਆਮ ਪਰਿਵਾਰਾਂ ਨਾਲ ਸਬੰਧਤ ਹਨ ਅਤੇ ‘ਆਪ’ ਦੇ ਸਰਗਰਮ ਆਗੂਆਂ ਵਜੋਂ ਹਲਕੇ ਅੰਦਰ ਵਿਚਰ ਰਹੇ ਹਨ।
ਇਨ੍ਹਾਂ ਦੀ ਨਿਯੁਕਤੀ ਉੱਤੇ ਹਲਕੇ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਚੇਅਰਮੈਨ ਅਮਨ ਪੰਡੋਰੀ, ਗੁਰਮੀਤ ਮਖੀਜਾ, ਹਰਪ੍ਰੀਤ ਸਿੰਘ ਰਿੱਕੀ, ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ, ਭੁਪੇਸ਼ ਕੁਮਾਰ ਗਰਗ ਸ਼ਹਿਰੀ ਪ੍ਰਧਾਨ ਆਦਿ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ।
The post ਗੁਰਤਾਰ ਸੰਧੂ ਕਮਾਲ ਕੇ ਧਰਮਕੋਟ ਤੇ ਸੁਖਬੀਰ ਮੰਦਰ ਫਤਿਹਗੜ੍ਹ ਪੰਜਤੂਰ ਮਾਰਕੀਟ ਕਮੇਟੀ ਦੇ ਚੇਅਰਮੈਨ ਨਿਯੁਕਤ appeared first on Punjabi Tribune.