ਗੁਜਰਾਤ: ਵਿਆਹ ਦੌਰਾਨ ਲਾੜੀ ਦੀ ਦਿਲ ਦੇ ਦੌਰੇ ਕਾਰਨ ਮੌਤ, ਛੋਟੀ ਭੈਣ ਬਣੀ ਵਹੁਟੀ

0
224


ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 25 ਫਰਵਰੀ

ਗੁਜਰਾਤ ਦੇ ਭਾਵਨਗਰ ਵਿਚਲੇ ਸੁਭਾਸ਼ਨਗਰ ਇਲਾਕੇ ‘ਚ ਵਿਆਹ ਦੀਆਂ ਰਸਮਾਂ ਦੌਰਾਨ ਲਾੜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨਿਊਜ਼ 18 ਦੀ ਰਿਪੋਰਟ ਮੁਤਾਬਕ ਆਪਣੇ ਵਿਆਹ ਦੀਆਂ ਰਸਮਾਂ ਮੌਕੇ ਮੁਟਿਆਰ ਨੂੰ ਕਥਿਤ ਤੌਰ ‘ਤੇ ਚੱਕਰ ਆਇਆ ਅਤੇ ਬੇਹੋਸ਼ ਹੋ ਗਈ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪਰਿਵਾਰ ਨੇ ਫਿਰ ਉਸ ਦੀ ਛੋਟੀ ਭੈਣ ਦਾ ਵਿਆਹ ਲਾੜੇ ਨਾਲ ਕਰਨ ਦਾ ਫੈਸਲਾ ਕੀਤਾ। ਵਿਆਹ ਸਿਰੇ ਚੜ੍ਹਨ ਤੱਕ ਮਰਹੂਮ ਦੀ ਲਾਸ਼ ਨੂੰ ਮੁਰਦਾਘਰ ’ਚ ਰੱਖਿਆ ਗਿਆ।



News Source link