ਪਾਲਨਪੁਰ, 1 ਅਪ੍ਰੈਲ
ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਇਕ ਪਟਾਕਿਆਂ ਦੀ ਫੈਕਟਰੀ ’ਚ ਅੱਗ ਲੱਗਣ ਕਾਰਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਛੇ ਜ਼ਖਮੀ ਹੋ ਗਏ। ਡੀਸਾ ਦਿਹਾਤੀ ਪੁਲੀਸ ਸਟੇਸ਼ਨ ਦੇ ਅਧਿਕਾਰੀ ਇੰਸਪੈਕਟਰ ਵਿਜੇ ਚੌਧਰੀ ਨੇ ਦੱਸਿਆ ਕਿ ਡੀਸਾ ਸ਼ਹਿਰ ਦੇ ਨੇੜੇ ਫੈਕਟਰੀ ਦੇ ਕੁਝ ਹਿੱਸੇ ਅੱਗ ਲੱਗਣ ਕਾਰਨ ਡਿੱਗ ਗਏ, ਜਿਸ ਕਾਰਨ ਕਈ ਮਜ਼ਦੂਰਾਂ ਦੇ ਉਥ। ਫਸੇ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਡੀਸਾ ਨਗਰਪਾਲਿਕਾ ਦੇ ਫਾਇਰਫਾਈਟਰ ਮਲਬੇ ਵਿਚ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਮੌਕੇ ’ਤੇ ਰਾਹਤ ਕਾਰਜਾਂ ਵਿਚ ਜੁਟੇ ਹੋਏ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ ਛੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। –ਪੀਟੀਆਈ