ਗਿਰਜਾਘਰ ਦੀ ਕਰੋੜਾਂ ਦੀ ਵਪਾਰਕ ਥਾਂ ਵੇਚਣ ਦਾ ਮਾਮਲਾ ਭਖ਼ਿਆ

Must read


ਮਹਿੰਦਰ ਸਿੰਘ ਰੱਤੀਆਂ

ਮੋਗਾ, 19 ਮਾਰਚ

ਇਥੇ ਗਿਰਜਾਘਰ ਦੀ ਮਾਲਕੀ ਵਾਲੀ ਵਪਾਰਕ ਕਰੋੜਾਂ ਰੁਪਏ ਮੁੱਲ ਦੀ ਬੇਸ਼ਕੀਮਤੀ ਥਾਂ ਗਲਤ ਢੰਗ ਨਾਲ ਵੇਚਣ ਦੇ ਮਾਮਲੇ ਵਿੱਚ ਨਾਮਜ਼ਦ ਸੀਆਰਪੀਐੱਫ ਦੇ ਸਾਬਕਾ ਡੀਆਈਜੀ ਦੀ ਅਦਾਲਤ ਨੇ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਜ਼ਮਾਨਤ ਅਰਜ਼ੀ ਦੀ ਬਹਿਸ ਦੌਰਾਨ ਹਾਕਮ ਆਗੂ ਦਾ ਨਾਮ ਵੀ ਉੱਛਲਿਆ ਅਤੇ ਮਾਲ ਅਧਿਕਾਰੀਆਂ ਉੱਤੇ ਵੀ ਉਂਗਲ ਉੱਠੀ। ਸਿਟੀ ਪੁਲੀਸ ਨੇ ਇਸ ਸਬੰਧੀ 24 ਫ਼ਰਵਰੀ ਨੂੰ ਕੇਸ ਦਰਜ ਕੀਤਾ ਗਿਆ ਸੀ। ਇਥੇ ਹਾਕਮ ਧਿਰ ਆਗੂ ਵੱਲੋਂ ਇਸ ਜ਼ਮੀਨ ਦੀ ਆਪਣੇ ਤੇ ਆਪਣੇ ਰਿਸ਼ਤੇਦਾਰਾਂ ਦੇ ਨਾਮ ’ਤੇ ਰਜਿਸਟਰੀ ਕਰਵਾਉਣ ਤੋਂ ਇਹ ਮਾਮਲਾ ਸੁਰਖੀਆਂ ਵਿੱਚ ਆਇਆ ਸੀ। ਸਿਟੀ ਪੁਲੀਸ ਨੇ ਇਸ ਸਬੰਧੀ ਅਰੁਣ ਕੁਮਾਰ ਗੁਪਤਾ ਦੀ ਸ਼ਿਕਾਇਤ ’ਤੇ ਸੀਆਰਪੀਐੱਫ ਦੇ ਸੇਵਾਮੁਕਤ ਡੀਆਈਜੀ ਸੁਨੀਲ ਥੌਰਪ, ਉਸ ਦੀ ਪਤਨੀ ਸੁਨੀਤਾ ਥੌਰਪ ਅਤੇ ਪੁੱਤਰ ਅੰਕੁਸ਼ ਥੌਰਪ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਉਨ੍ਹਾਂ ਨਾਲ 1 ਕਰੋੜ 33 ਲੱਖ 40 ਹਜ਼ਾਰ ਦੀ ਠੱਗੀ ਵੱਜੀ ਹੈ। ਸੈਸ਼ਨ ਜੱਜ ਸੰਜੀਵ ਕੁੰਡੀ ਦੀ ਅਦਾਲਤ ਨੇ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਅਤੇ ਤੱਥਾਂ ਨੂੰ ਵਾਚਣ ਮਗਰੋਂ ਅਗਾਊਂ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ। ਇਸ ਮੌਕੇ ਬਹਿਸ ਦੌਰਾਨ ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਕਿ ਹਾਕਮ ਧਿਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੋਂ ਇਲਾਵਾ ਵਿਧਾਇਕ ਦੇ ਖਾਸ ਨੇ ਵੀ ਇਹ ਜ਼ਮੀਨ ਖਰੀਦੀ ਹੈ। ਇਸ ਮਾਮਲੇ ਦੀ ਮੁਢਲੀ ਜਾਂਚ ਦੌਰਾਨ ਪੁਲੀਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਗਿਰਜਾਘਰ ਪ੍ਰਬੰਧਕਾਂ ਵੱਲੋਂ ਮੁਲਜ਼ਮਾਂ ਨੂੰ ਸਿਰਫ਼ ਇਹ ਜਗ੍ਹਾ ਵਰਤਣ ਲਈ ਦਿੱਤੀ ਗਈ ਸੀ, ਵੇਚੀ ਨਹੀਂ ਸੀ।



News Source link

- Advertisement -

More articles

- Advertisement -

Latest article