ਖੁਫ਼ੀਆ ਬਿਊਰੋ ਦੇ ਮੁਖੀ ਤਪਨ ਕੁਮਾਰ ਡੇਕਾ ਦੇ ਕਾਰਜਕਾਲ ’ਚ ਇੱਕ ਸਾਲ ਦਾ ਵਾਧਾ – Punjabi Tribune

0
188


ਨਵੀਂ ਦਿੱਲੀ, 24 ਜੂਨ

ਖੁਫ਼ੀਆ ਬਿਊਰੋ (ਆਈਬੀ) ਦੇ ਮੁਖੀ ਤਪਨ ਕੁਮਾਰ ਡੇਕਾ ਦੇ ਕਾਰਜਕਾਲ ਵਿੱਚ ਜੂਨ, 2025 ਤੱਕ ਇੱਕ ਸਾਲ ਦਾ ਵਾਧਾ ਕੀਤਾ ਗਿਆ ਹੈ। ਪ੍ਰਸੋਨਲ ਮੰਤਰਾਲੇ ਨੇ ਅੱਜ ਇੱਥੇ ਇੱਕ ਹੁਕਮ ਵਿੱਚ ਇਹ ਜਾਣਕਾਰੀ ਦਿੱਤੀ। ਡੇਕਾ ਹਿਮਾਚਲ ਪ੍ਰਦੇਸ਼ ਕਾਡਰ ਦੇ 1988 ਬੈਚ ਦੇ ਭਾਰਤੀ ਪੁਲੀਸ ਸੇਵਾ (ਆਈਪੀਐੱਸ) ਅਧਿਕਾਰੀ ਹਨ। ਹੁਕਮ ਵਿੱਚ ਕਿਹਾ ਗਿਆ ਹੈ ਕਿ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ 20 ਜੂਨ, 2024 ਤੋਂ ਅੱਗੇ ਇੱਕ ਸਾਲ ਦੀ ਮਿਆਦ ਲਈ ਖੁਫ਼ੀਆ ਬਿਊਰੋ ਦੇ ਨਿਰਦੇਸ਼ਕ ਵਜੋਂ ਡੇਕਾ ਦੀ ਸੇਵਾ ਵਿੱਚ ਵਿਸਤਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। -ਪੀਟੀਆਈ



News Source link