ਖਾਲਿਸਤਾਨੀਆਂ ਤੇ ਕੱਟੜਪੰਥੀਆਂ ਦੀ ਪੁਸ਼ਤਪਨਾਹੀ ਕਰ ਰਹੀ ਹੈ ਕੈਨੇਡਾ ਸਰਕਾਰ: ਸੰਜੇ ਵਰਮਾ

0
174


ਓਟਵਾ, 21 ਅਕਤੂਬਰ

ਕੈਨੇਡਾ ਵਿੱਚ ਭਾਰਤੀ ਦੇ ਹਾਈ ਕਮਿਸ਼ਨਰ ਸੰਜੈ ਕੁਮਾਰ ਵਰਮਾ ਨੇ ਅੱਜ ਦੋਸ਼ ਲਾਇਆ ਕਿ ਕੈਨੇਡਾ ਸਰਕਾਰ ਖਾਲਿਸਤਾਨੀਆਂ ਦੀ ਪੁਸ਼ਤਪਨਾਹੀ ਕਰ ਰਹੀ ਹੈ ਤੇ ਖਾਲਿਸਤਾਨ ਪੱਖੀ ਤੇ ਕੱਟੜਪੰਥੀ ਕੈਨੇਡਾ ਸਕਿਉਰਿਟੀ ਇੰਟੈਲੀਜੈਂਸ ਸਰਵਿਸ (ਸੀਐੱਸਆਈਐੱਸ) ਦੀ ਸੰਪਤੀ ਹਨ। ਸੀਟੀਵੀ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਸ੍ਰੀ ਵਰਮਾ ਨੇ ਕੈਨੇਡਾ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ ਇਸ ਮਾਮਲੇ ’ਤੇ ਗੰਭੀਰ ਹੋਵੇ। ਉਨ੍ਹਾਂ ਦੋਸ਼ ਲਾਇਆ ਕਿ ਕੈਨੇਡਾ ਸਰਕਾਰ ਖਾਲਿਸਤਾਨੀ ਪੱਖੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ ਤੇ ਉਨ੍ਹਾਂ ਨੂੰ ਹਰ ਵੇਲੇ ਉਤਸ਼ਾਹਿਤ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਮੁੜ ਸਬੂਤ ਨਹੀਂ ਦੇ ਰਹੇ।



News Source link