ਖਾਂਬਰਾ ਸਣੇ ਪੰਜਾਬ ਦੀਆਂ 15 ਚਰਚਾਂ ’ਤੇ ਅਮਦਨ ਕਰ ਵਿਭਾਗ ਦੇ ਛਾਪੇ

0
234


ਪਾਲ ਸਿੰਘ ਨੌਲੀ

ਜਲੰਧਰ, 25 ਅਪਰੈਲ

ਅਮਦਨ ਕਰ ਵਿਭਾਗ ਨੇ ਅੱਜ ਪਿੰਡ ਖ਼ਾਂਬਰਾ ਚੀ ਚਰਚ ਸਣੇ ਪੰਜਾਬ ’ਚ 15 ਦੇ ਕਰੀਬ ਥਾਵਾਂ ’ਤੇ ਛਾਪੇ ਮਾਰੇ। ਜਲੰਧਰ ਵਿੱਚ ਖ਼ਾਂਬਰਾ ਵਿਚਲੀ ਚਰਚ ਪਾਸਟਰ ਅੰਕੁਰ ਨਰੂਲਾ ਵੱਲੋਂ ਚਲਾਈ ਜਾ ਰਹੀ ਹੈ ਜਿਹੜੀ ਕਿ ਪੰਜਾਬ ਦੀ ਸਭ ਤੋਂ ਵੱਡੀ ਚਰਚ ਹੈ। ਇਸ ਚਰਚ ਵਿੱਚ ਐਤਵਾਰ ਤੇ ਵੀਰਵਾਰ ਵਾਲੇ ਦਿਨ ਪ੍ਰਰਥਾਨਾਵਾਂ ਕੀਤੀਆਂ ਜਾਂਦੀਆਂ ਹਨ ਤੇ ਪੰਜਾਬ ਭਰ ਵਿੱਚੋਂ ਵੱਡੀ ਗਿਣਤੀ ਲੋਕ ਇੱਥੇ ਆਉਂਦੇ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਛਾਪੇ 10 ਤੋਂ 15 ਥਾਵਾਂ ’ਤੇ ਮਾਰੇ ਗਏ ਜਿਨ੍ਹਾਂ ਵਿੱਚ ਫਿਲੌਰ, ਕਪੂਰਥਲਾ ਤੇ ਚੰਡੀਗੜ੍ਹ ਨੇੜਲੀਆਂ ਚਰਚਾਂ ਆਉਂਦੀਆਂ ਹਨ।





News Source link