ਪਠਾਨਕੋਟ:
ਇਥੇ ਗ੍ਰੀਨਲੈਂਡ ਕ੍ਰਿਕਟ ਕਲੱਬ ਵੱਲੋਂ ਪ੍ਰਧਾਨ ਇੰਦਰਜੀਤ ਗੁਪਤਾ, ਡਾ. ਗੁਰਬਖਸ਼ ਚੌਧਰੀ ਅਤੇ ਕਾਰਜਕਾਰੀ ਪ੍ਰਧਾਨ ਪਵਨ ਮਹਾਜਨ ਰਿਸ਼ੂ ਦੀ ਅਗਵਾਈ ਹੇਠ ਕਰਵਾਏ ਗਏ 46ਵੇਂ ਓਪਨ ਪੰਜਾਬ ਕ੍ਰਿਕਟ ਕ੍ਰਿਸਮਸ ਕੱਪ ਟੂਰਨਾਮੈਂਟ ਦਾ ਫਾਈਨਲ ਵੀਐੱਸ ਇਲੈਵਨ ਦੀ ਟੀਮ ਨੇ ਜੀਜੇਡੀ ਇਲੈਵਨ ਨੂੰ ਹਰਾ ਕੇ ਜਿੱਤ ਲਿਆ ਹੈ। ਇਸ ਮੌਕੇ ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਪ੍ਰੈਸ ਸਕੱਤਰ ਗੁਲਸ਼ਨ ਮਹਿਰਾ ਅਨੁਸਾਰ ਵੀਐੱਸ ਇਲੈਵਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ ਕੁੱਲ 217 ਦੌੜਾਂ ਬਣਾਈਆਂ। ਜੀਜੇਡੀ ਇਲੈਵਨ ਦੀ ਟੀਮ ਮਹਿਜ 127 ਦੌੜਾਂ ਬਣਾ ਸਕੀ। ਭਾਗਵਿੰਦਰ ਨੂੰ ਮੈਨ ਆਫ ਸੀਰੀਜ਼ ਅਤੇ ਖਿਡਾਰੀ ਮਾਧਵ ਨੂੰ ਮੈਨ ਆਫ ਦਿ ਮੈਚ ਖਿਤਾਬ ਦਿੱਤਾ ਗਿਆ। -ਪੱਤਰ ਪ੍ਰੇਰਕ