ਕ੍ਰਿਕਟ ਟੂਰਨਾਮੈਂਟ: ਕਾਕੂ ਇਲੈਵਨ ਮਨੌਲੀ ਨੇ ਓਲਡ ਗੰਨਜ਼ ਨੂੰ ਹਰਾਇਆ

0
269


ਖੇਤਰੀ ਪ੍ਰਤੀਨਿਧ

ਐਸ.ਏ.ਐਸ.ਨਗਰ(ਮੁਹਾਲੀ), 6 ਜੂਨ

ਪਿੰਡ ਮਨੌਲੀ ਵਿੱਚ ਆਰੰਭ ਹੋਏ ਪਹਿਲੇ ਲੀਗ ਕ੍ਰਿਕਟ ਟੂਰਨਾਮੈਂਟ ਦੇ ਲੀਗ ਮੈਚ ਵਿੱਚ ਕਾਕੂ ਇਲੈਵਨ ਮਨੌਲੀ ਦੀ ਟੀਮ ਨੇ ਓਲਡ ਗੰਨਜ਼ ਦੀ ਟੀਮ ਨੂੰ 84 ਦੌੜਾਂ ਨਾਲ ਮਾਤ ਦਿੱਤੀ ਹੈ।

ਕਾਕੂ ਇਲੈਵਨ ਨੇ 20 ਓਵਰਾਂ ਵਿੱਚ ਚਾਰ ਵਿਕਟਾਂ ਗਵਾ ਕੇ 227 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਓਲਡ ਗੰਨਜ਼ ਦੀ ਟੀਮ 13.4 ਓਵਰਾਂ ਵਿੱਚ 143 ਦੌੜਾਂ ਤੇ ਆਲ ਆਊਟ ਹੋ ਗਈ। ਕਾਕੂ ਇਲੈਵਨ ਮਨੌਲੀ ਦੀ ਟੀਮ ਦੇ ਗੇਂਦਬਾਜ਼ ਗਗਨ ਗਿੱਲ ਚਿੱਲਾ ਨੇ 3.4 ਓਵਰਾਂ ਵਿੱਚ 22 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ ਤੇ ਉਨ੍ਹਾਂ ਨੂੰ ਮੈਨ ਆਫ਼ ਦਾ ਮੈਚ ਖ਼ਿਤਾਬ ਨਾਲ ਸਨਮਾਨਿਆ ਗਿਆ। ਟੂਰਨਾਮੈਂਟ ਦੇ ਪ੍ਰਬੰਧਕਾਂ ਗੁਰਪ੍ਰੀਤ ਸਿੰਘ ਤੇ ਕਪਿਲ ਨੇ ਦੱਸਿਆ ਕਿ ਇਸ ਲੀਗ ਟੂਰਨਾਮੈਂਟ ਵਿੱਚ 12 ਟੀਮਾਂ ਭਾਗ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜੇਤੂ ਟੀਮਾਂ ਨੂੰ 21 ਹਜ਼ਾਰ ਦਾ ਪਹਿਲਾ ਅਤੇ 11 ਹਜ਼ਾਰ ਦਾ ਦੂਜਾ ਇਨਾਮ ਦਿੱਤਾ ਜਾਵੇਗਾ।





News Source link

LEAVE A REPLY

Please enter your comment!
Please enter your name here