ਕੌਮੀ ਮਹਿਲਾ ਹਾਕੀ: ਪੰਜਾਬ ਨੇ ਤ੍ਰਿਪੁਰਾ ਨੂੰ ਹਰਾਇਆ

0
319


ਜਲੰਧਰ (ਨਿੱਜੀ ਪੱਤਰ ਪ੍ਰੇਰਕ): ਭੋਪਾਲ ਵਿੱਚ ਚੱਲ ਰਹੀ 12ਵੀਂ ਹਾਕੀ ਇੰਡੀਆ ਮਹਿਲਾ ਸੀਨੀਅਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਵਿੱਚ ਅੱਜ ਪੰਜਾਬ ਨੇ ਤ੍ਰਿਪੁਰਾ ਨੂੰ 9-0 ਨਾਲ ਹਰਾ ਦਿੱਤਾ। ਹਾਕੀ ਪੰਜਾਬ ਐਡਹਾਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ ਅੱਜ ਆਪਣੇ ਪਹਿਲੇ ਲੀਗ ਮੈਚ ਵਿੱਚ ਪੰਜਾਬ ਨੇ ਤ੍ਰਿਪੁਰਾ ਨੂੰ 9-0 ਨਾਲ ਹਰਾਇਆ। ਪੰਜਾਬ ਵੱਲੋਂ ਨਵਜੋਤ ਕੌਰ ਨੇ 3 ਜਦਕਿ ਨਵਪ੍ਰੀਤ, ਕਿਰਨਦੀਪ ਕੌਰ, ਜੋਤਿਕਾ ਕਲਸੀ, ਸੰਦੀਪ ਕੌਰ, ਚੰਦਨਪ੍ਰੀਤ ਕੌਰ ਤੇ ਮਹਿਮਾ ਨੇ ਇੱਕ-ਇੱਕ ਗੋਲ ਕੀਤਾ।





News Source link

LEAVE A REPLY

Please enter your comment!
Please enter your name here