ਕੌਮਾਂਤਰੀ ਨਿਆਂ ਅਦਾਲਤ ਵੱਲੋਂ ਇਜ਼ਰਾਈਲ ਨੂੰ ਰਾਫਾਹ ਵਿੱਚ ਤੁਰੰਤ ਫੌਜੀ ਕਾਰਵਾਈ ਰੋਕਣ ਦੇ ਹੁਕਮ

Must read


ਹੇਗ, 24 ਮਈ

ਸੰਯੁਕਤ ਰਾਸ਼ਟਰ ਦੀ ਸਿਖਰਲੀ ਅਦਾਲਤ ਨੇ ਇਜ਼ਰਾਈਲ ਨੂੰ ਗਾਜ਼ਾ ਦੇ ਦੱਖਣ ਵਿੱਚ ਸਥਿਤ ਸ਼ਹਿਰ ਰਾਫਾਹ ਵਿੱਚ ਤੁਰੰਤ ਪ੍ਰਭਾਵ ਤੋਂ ਆਪਣੀ ਫੌਜੀ ਕਾਰਵਾਈ ਰੋਕਣ ਦਾ ਹੁਕਮ ਦਿੱਤਾ ਹੈ। ਹਾਲਾਂਕਿ, ਇਜ਼ਰਾਈਲ ਵੱਲੋਂ ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕੀਤੇ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਹੁਕਮਾਂ ਨਾਲ ਇਕੱਲੇ ਰਹਿ ਗਏ ਦੇਸ਼ ਇਜ਼ਰਾਈਲ ’ਤੇ ਦਬਾਅ ਹੋਰ ਵਧੇਗਾ।

ਇਜ਼ਰਾਈਲ ਨੇ ਰਾਫਾਹ ਵਿੱਚ ਫੌਜੀ ਕਾਰਵਾਈ ਰੋਕਣ ਸਬੰਧੀ ਕੌਮਾਂਤਰੀ ਅਦਾਲਤ ਦੇ ਹੁਕਮਾਂ ਨੂੰ ਨਾ ਮੰਨਣ ਵੱਲ ਇਸ਼ਾਰਾ ਕੀਤਾ ਹੈ। ਇਜ਼ਰਾਈਲ ਸਰਕਾਰ ਦੇ ਇਕ ਤਰਜਮਾਨ ਨੇ ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ ਧਰਤੀ ’ਤੇ ਕੋਈ ਅਜਿਹੀ ਤਾਕਤ ਨਹੀਂ ਹੈ ਜੋ ਕਿ ਉਸ ਨੂੰ ਉਸ ਦੇ ਨਾਗਰਿਕਾਂ ਦੀ ਰੱਖਿਆ ਕਰਨ ਅਤੇ ਗਾਜ਼ਾ ਵਿੱਚ ਹਮਾਸ ਪਿੱਛੇ ਜਾਣ ਤੋਂ ਰੋਕ ਸਕੇ।’’ ਅਦਾਲਤ ਦੇ ਪ੍ਰਧਾਨ ਨਵਾਫ਼ ਸਾਲਮ ਜਿਸ ਵੇਲੇ ਫੈਸਲਾ ਸੁਣਾ ਰਹੇ ਸਨ ਤਾਂ ਉਸੇ ਵੇਲੇ ਫਲਸਤੀਨੀ ਪੱਖੀ ਪ੍ਰਦਰਸ਼ਨਕਾਰੀਆਂ ਦਾ ਇਕ ਛੋਟਾ ਜਿਹਾ ਸਮੂਹ ਬਾਹਰ ਪ੍ਰਦਰਸ਼ਨ ਕਰ ਰਿਹਾ ਸੀ। -ਏਪੀ



News Source link

- Advertisement -

More articles

- Advertisement -

Latest article