ਬੋਗੋਟਾ (ਕੋਲੰਬੀਆ), 15 ਮਾਰਚ
ਕੇਂਦਰੀ ਕੋਲੰਬੀਆ ਵਿੱਚ ਬੁੱਧਵਾਰ ਨੂੰ ਕੋਲੇ ਦੀ ਖਾਣ ਵਿੱਚ ਹੋਏ ਧਮਾਕੇ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਵਿਅਕਤੀ ਲਾਪਤਾ ਹੋ ਗਏ। ਇਸ ਧਮਾਕੇ ਕਾਰਨ ਕੋਲੇ ਦੀਆਂ ਹੋਰਨਾਂ ਖਾਣਾਂ ਨੂੰ ਵੀ ਨੁਕਸਾਨ ਪੁੱਜਿਆ ਜੋ ਕਿ ਆਪਸ ਵਿੱਚ ਸੁਰੰਗ ਨਾਲ ਜੁੜੀਆਂ ਹੋਈਆਂ ਸਨ। ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਸੁਨੇਹਾ ਦਿੱਤਾ ਕਿ ਬਚਾਅ ਕਾਰਜ ਜਾਰੀ ਹਨ। -ਪੀਟੀਆਈ