ਕੋਕੀਨ ਦੀ ਤਸਕਰੀ ਕਰਨ ਵਾਲੀ ਭਾਰਤੀ ਮੂਲ ਦੀ ਕੈਨਡੀਅਨ ਟਰੱਕ ਡਰਾਈਵਰ ਨੇ ਜੁਰਮ ਕਬੂਲਿਆ, 20 ਸਾਲ ਤੱਕ ਦੀ ਹੋ ਸਕਦੀ ਹੈ ਸਜ਼ਾ

0
189


ਨਿਊਯਾਰਕ, 19 ਜਨਵਰੀ

ਅਮਰੀਕਾ ਵਿੱਚ ਅਧਿਕਾਰੀਆਂ ਨੂੰ ਤਰਬੂਜ ਦੇ ਡੱਬਿਆਂ ’ਚੋਂ ਕਰੀਬ 30 ਕਿਲੋਗ੍ਰਾਮ ਕੋਕੀਨ ਮਿਲਣ ਤੋਂ ਬਾਅਦ ਭਾਰਤੀ ਮੂਲ ਦੀ ਕੈਨੇਡੀਅਨ ਟਰੱਕ ਡਰਾਈਵਰ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਜੁਰਮ ਕਬੂਲ ਕੀਤਾ ਹੈ। ਓਂਟਾਰੀਓ ਦੀ ਰਹਿਣ ਵਾਲੀ ਕਰਿਸ਼ਮਾ ਕੌਰ ਜਗਰੂਪ (42) ਮੋਂਟਾਨਾ ਬਾਰਡਰ ‘ਤੇ ਕੈਨੇਡਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ, ਜਦੋਂ ਉਸ ਨੂੰ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਅਫਸਰਾਂ ਨੇ ਫੜ ਲਿਆ। ਉਸ ਨੂੰ ਵੱਧ ਤੋਂ ਵੱਧ 20 ਸਾਲ ਦੀ ਕੈਦ, 10 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਜਗਰੂਪ ਦੀ ਸਜ਼ਾ 23 ਮਈ ਤੈਅ ਕੀਤੀ ਗਈ ਹੈ। ਉਸ ਨੂੰ ਜੁਲਾਈ 2021 ’ਚ ਕਾਬੂ ਕੀਤਾ ਗਿਆ ਸੀ।



News Source link