ਪ੍ਰਵਾਸੀ ਕੈਨੇਡੀਅਨ ਸੰਸਦ ਮੈਂਬਰ ਨੇ ਨਿੱਝਰ ਨੂੰ ਸ਼ਰਧਾਂਜਲੀ ਦੇਣ ਦੀ ਅਲੋਚਨਾ ਕੀਤੀ By Mehra Media Team June 25, 2024 0 143 Share FacebookXPinterestWhatsApp Must read ABP Sanjha Top 10, 29 September 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... September 29, 2026 ਸਿਆਸੀ ਜਗਤ ‘ਚ ਪਸਰਿਆ ਮਾਤਮ, 2 ਵਾਰ ਮੰਤਰੀ ਅਤੇ 5 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਦਾ ਦੇਹਾਂਤ, ਹਾਰਟ ਅਟੈਕ ਤੋਂ.. September 29, 2026 Health News : ਖਾਣਾ ਖਾਣ ਤੋਂ ਬਾਅਦ ਛਾਤੀ ’ਚ ਕਿਉਂ ਹੁੰਦੀ ਹੈ ਜਲਣ? ਇਹ ਹੋ ਸਕਦੀ ਹੈ ਵਜ੍ਹਾ September 29, 2026 Ranjit Singh Dhadrian Accident: ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫਲੇ ਦੀ ਗੱਡੀ ਦਾ ਐਕਸੀਡੈਂਟ… September 29, 2026 Mehra Media Teamhttps://punjabimedia.in ਵੈਨਕੂਵਰ (ਕੈਨੇਡਾ), 25 ਜੂਨ ਕੈਨੇਡੀਅਨ ਸੰਸਦ ਮੈਂਬਰ ਨੇ ਸਿੱਖ ਵੱਖਵਾਦੀ ਅਤੇ ਭਾਰਤ ਵੱਲੋਂ ਅਤਿਵਾਦੀ ਕਰਾਰ ਦਿੱਤੇ ਗਏ ਹਰਦੀਪ ਸਿੰਘ ਨਿੱਝਰ ਦੀ ਬਰਸੀ ਮੌਕੇ ਕੈਨੇਡੀਅਨ ਸੰਸਦ ਮੈਂਬਰਾਂ ਵੱਲੋਂ ਹਾਊਸ ਆਫ਼ ਕਾਮਨਜ਼ ਵਿਚ ਮੌਨ ਰੱਖਣ ਦੀ ਆਲੋਚਨਾ ਕੀਤੀ ਹੈ। ਨੇਪੀਅਨ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਆਪਣੀ ਹੀ ਸਰਕਾਰ ਦੇ ਰੁਖ ਤੋਂ ਅਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਇੱਕ ਅਖ਼ਬਾਰ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਜਦ ਸੰਸਦ ਮੌਨ ਰੱਖਣ ਦਾ ਫ਼ੈਸਲਾ ਕਰਦੀ ਹੈ ਤਾਂ ਉਹ ਕੁੱਝ ਮਹਾਨ ਕੈਨੇਡੀਅਨਾਂ ਲਈ ਹੁੰਦਾ ਹੈ, ਜਿਨ੍ਹਾਂ ਨੇ ਦੇਸ਼ਵਾਸੀਆਂ ਦੀ ਜ਼ਿੰਦਗੀ ਲਈ ਮਹਾਨ ਸੇਵਾ ਕੀਤੀ ਹੋਵੇ। ਨਿੱਝਰ ਉਨ੍ਹਾਂ ਵਿਚੋਂ ਇੱਕ ਨਹੀਂ ਸੀ। ਆਰੀਆ ਨੇ ਨਿੱਝਰ ਦੀ ਹੱਤਿਆ ਨੂੰ ਵਿਦੇਸ਼ ਸਰਕਾਰ ਨਾਲ ਜੋੜਨ ਦੇ ਭਰੋਸੇਯੋਗ ਦੋਸ਼ਾਂ ਦੇ ਬਾਵਜੂਦ ਨਿੱਝਰ ਦੇ ਰੁਤਬੇ ਨੂੰ ਉੱਚਾ ਚੁੱਕਣ ਦੀ ਆਲੋਚਨਾ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਰੀ ਦੇ ਇਕ ਗੁਰਦੁਆਰੇ ਬਾਹਰ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਹਰਦੀਪ ਨਿੱਝਰ ਦੀ ਬਰਸੀ ਮੌਕੇ 18 ਜੂਨ ਨੂੰ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਮੌਨ ਰੱਖਿਆ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਘਟਨਾ ਦੇ ਤਾਰ ਭਾਰਤ ਸਰਕਾਰ ਨਾਲ ਜੁੜੇ ਹੋਣ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਕੂਟਨੀਤਿਕ ਸਬੰਧਾਂ ਵਿੱਚ ਤਣਾਅ ਪੈਦਾ ਹੋ ਗਿਆ ਸੀ। ਆਰੀਆ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਸਹਿਯੋਗੀ ਅਤੇ ਖਾਲਿਸਤਾਨ ਵੱਖਵਾਦੀ ਲਹਿਰਾਂ ਦਾ ਵਿਰੋਧ ਕਰਨ ਲਈ ਜਾਣਿਆ ਜਾਂਦਾ ਹੈ। ਆਰੀਆ ਨੇ ਤੱਥਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਿੱਝਰ ਨਕਲੀ ਪਾਸਪੋਰਟ ਦੀ ਵਰਤੋਂ ਕਰਕੇ ਕੈਨੇਡਾ ਵਿਚ ਦਾਖ਼ਲ ਹੋਇਆ ਸੀ, ਹਿੰਸਾ ਨੂੰ ਹੁਲਾਰਾ ਦਿੰਦਾ ਸੀ ਅਤੇ ਪੰਜਾਬ ਵਿੱਚ ਖਾਲਿਸਤਾਨ ਦੀ ਮੰਗ ਕਰ ਰਹੇ ਸਿੱਖ ਵੱਖਵਾਦੀਆਂ ਨਾਲ ਜੁੜਿਆ ਹੋਇਆ ਸੀ। -ਏਐੱਨਆਈ News Source link #ਕਨਡਅਨ #ਸਸਦ #ਮਬਰ #ਨ #ਨਝਰ #ਨ #ਸ਼ਰਧਜਲ #ਦਣ #ਦ #ਅਲਚਨ #ਕਤ Tagsਅਲਚਨਸਸਦਸ਼ਰਧਜਲਕਤਕਨਡਅਨਦਦਣਨਨਝਰਮਬਰ Share FacebookXPinterestWhatsApp Previous articleਯੂਏਈ: ਭਾਰਤੀ ਇਲੈੱਕਟ੍ਰੀਸ਼ਨ ਨੇ 2.25 ਕਰੋੜ ਰੁਪਏ ਦਾ ਨਕਦ ਇਨਾਮ ਜਿੱਤਿਆNext articleDon't Look (4K Video) Karan Aujla | Rupan Bal | Jay Trak | Latest Punjabi Songs 2019 - Advertisement - More articles ਸਹਿਮੇ ਲੋਕ: ਰਾਸ਼ਨ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪਾਂ ’ਤੇ ਲੱਗੀ ਭੀੜ May 9, 2025 ਰੌਬਰਟ ਪ੍ਰੀਵੋਸਟ ਪਹਿਲੇ ਅਮਰੀਕੀ ਪੋਪ ਬਣੇ May 9, 2025 ਸਕੂਲ ਵਿੱਚ ਅਨਾਜ ਘਪਲੇ ਸਬੰਧੀ ਵਿਜੀਲੈਂਸ ਤੇ ਉੱਚ ਅਧਿਕਾਰੀਆਂ ਨੂੰ ਪੱਤਰ May 8, 2025 - Advertisement - Latest article ABP Sanjha Top 10, 29 September 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... September 29, 2026 ਸਿਆਸੀ ਜਗਤ ‘ਚ ਪਸਰਿਆ ਮਾਤਮ, 2 ਵਾਰ ਮੰਤਰੀ ਅਤੇ 5 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਦਾ ਦੇਹਾਂਤ, ਹਾਰਟ ਅਟੈਕ ਤੋਂ.. September 29, 2026 Health News : ਖਾਣਾ ਖਾਣ ਤੋਂ ਬਾਅਦ ਛਾਤੀ ’ਚ ਕਿਉਂ ਹੁੰਦੀ ਹੈ ਜਲਣ? ਇਹ ਹੋ ਸਕਦੀ ਹੈ ਵਜ੍ਹਾ September 29, 2026 Ranjit Singh Dhadrian Accident: ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫਲੇ ਦੀ ਗੱਡੀ ਦਾ ਐਕਸੀਡੈਂਟ… September 29, 2026 Gold Rates Crash Today: ਗਾਹਕਾਂ ਨੂੰ ਵੱਡੀ ਰਾਹਤ, ਧੜੰਮ ਡਿੱਗੀਆਂ ਸੋਨੇ ਦੀਆਂ ਕੀਮਤਾਂ, 1.46 ਲੱਖ ਰੁਪਏ ਤੱਕ… September 29, 2026