ਕੈਨੇਡਾ ਤੋਂ ਵਾਪਸੀ ਵੇਲੇ ਜਹਾਜ਼ ’ਚ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Must read


ਰਾਜਵਿੰਦਰ ਰੌਂਤਾ

ਨਿਹਾਲ ਸਿੰਘ ਵਾਲਾ, 5 ਜਨਵਰੀ

ਇਥੋਂ ਨੇੜਲੇ ਪਿੰਡ ਮਧੇ ਦੇ 78 ਸਾਲਾ ਨਗਿੰਦਰ ਸਿੰਘ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ ਵੈਨਕੂਵਰ ਰਹਿੰਦੀ ਆਪਣੀ ਧੀ ਕੋਲ ਗਿਆ ਹੋਇਆ ਸੀ। ਜਾਣਕਾਰੀ ਅਨੁਸਾਰ ਸਾਬਕਾ ਫ਼ੌਜੀ ਨਗਿੰਦਰ ਸਿੰਘ 9 ਨਵੰਬਰ ਨੂੰ ਆਪਣੀ ਬੇਟੀ ਗੁਰਜੀਤ ਕੌਰ ਕੋਲ ਸੀ। ਉੱਥੋਂ ਵਾਪਸੀ ਲਈ ਏਅਰਪੋਰਟ ’ਤੇ ਆਪਣੀ ਕਾਗਜ਼ੀ ਕਾਰਵਾ ਕੇ ਜਹਾਜ਼ ਵਿੱਚ ਬੈਠ ਗਿਆ ਸੀ ਪਰ ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਨਗਿੰਦਰ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ। ਗੁਰਜੀਤ ਸਿੰਘ ਮਧੇ ਨੇ ਪਰਿਵਾਰਕ ਸੂਤਰਾਂ ਅਨੁਸਾਰ ਦੱਸਿਆ ਕਿ ਪੁਲੀਸ ਨੇ ਨਗਿੰਦਰ ਸਿੰਘ ਦੀ ਬੇਟੀ ਗੁਰਜੀਤ ਕੌਰ ਨੂੰ ਉਸ ਦੇ ਪਿਤਾ ਦੇ ਅਚਾਨਕ ਬਿਮਾਰ ਹੋਣ ਦੀ ਸੂਚਨਾ ਦਿੱਤੀ ਪਰ ਨਗਿੰਦਰ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ। ਗੁਰਜੀਤ ਕੌਰ ਆਪਣੇ ਬਾਪ ਨੂੰ ਖੁਦ ਏਅਰਪੋਰਟ ਛੱਡ ਕੇ ਗਈ ਸੀ।

ਪਿੰਡ ਦੇ ਸਰਪੰਚ ਪਰਮਜੀਤ ਸਿੰਘ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਨਗਿੰਦਰ ਸਿੰਘ ਦੀ ਪਤਨੀ ਦਾ ਵੀ ਤਿੰਨ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ, ਜਦੋਂ ਉਸ ਨੇ ਆਪਣੀ ਧੀ ਗੁਰਜੀਤ ਕੌਰ ਕੋਲ ਕੈਨੇਡਾ ਜਾਣਾ ਸੀ। ਉਸ ਦਾ ਪੁੱਤਰ ਗੁਰਬਿੰਦਰ ਸਿੰਘ ਵੀ ਵਿਦੇਸ਼ ਰਹਿੰਦਾ ਹੈ।





News Source link

- Advertisement -

More articles

- Advertisement -

Latest article