ਕੈਨੇਡਾ ’ਚ ਮਾਰੇ ਗਏ ਨਵਾਂ ਸ਼ਹਿਰ ਦੇ ਨੌਜਵਾਨ ਦੀ ਮਾਂ ਵੱਲੋਂ ਖੁਦਕੁਸ਼ੀ

Must read


ਟ੍ਰਿਬਿਊਨ ਨਿਊਜ਼ ਸਰਵਿਸ

ਨਵਾਂ ਸ਼ਹਿਰ, 28 ਜੁਲਾਈ

ਜ਼ਿਲ੍ਹੇ ਦੇ ਪਿੰਡ ਕਰੀਮਪੁਰ ਚਾਹਵਾਲਾ ਦੇ ਇੱਕ ਪਰਿਵਾਰ ਨੂੰ ਦੋਹਰੀ ਮਾਰ ਪਈ ਹੈ। ਦੋ ਹਫ਼ਤੇ ਪਹਿਲਾਂ ਕੈਨੇਡਾ ਦੇ ਮਿਸੀਸਾਗਾ ਵਿੱਚ ਕਾਰ ਖੋਹਣ ਦੀ ਘਟਨਾ ਵਿੱਚ ਮਾਰੇ ਗਏ 24 ਸਾਲਾ ਵਿਦਿਆਰਥੀ ਗੁਰਵਿੰਦਰ ਨਾਥ (24) ਦੀ ਮਾਂ ਨੇ ਅੱਜ ਖ਼ੁਦਕੁਸ਼ੀ ਕਰ ਲਈ। ਗੁਰਵਿੰਦਰ ਸਿੰਘ ਕੈਨੇਡਾ ਵਿੱਚ ਪੜ੍ਹਾਈ ਦੇ ਨਾਲ ਪਿਜ਼ਾ ਡਲਿਵਰੀ ਦਾ ਕੰਮ ਵੀ ਕਰਦਾ ਸੀ। ਉਹ 9 ਜੁਲਾਈ ਨੂੰ ਡਲਿਵਰੀ ਲਈ ਗਿਆ ਸੀ, ਜਦੋਂ ਉਸ ’ਤੇ ਹਮਲਾ ਹੋਇਆ। ਕੈਨੇਡਾ ਦੇ ਹਸਪਤਾਲ ਵਿੱਚ ਪੰਜ ਦਿਨ ਜ਼ੇਰੇ ਇਲਾਜ ਰਹਿਣ ਮਗਰੋਂ ਉਸ ਦੀ 14 ਜੁਲਾਈ ਨੂੰ ਮੌਤ ਹੋ ਗਈ ਸੀ। ਉਸ ਦੀ ਮਾਤਾ ਨਰਿੰਦਰ ਕੌਰ ਨੂੰ ਉਹਦੇ ਦੇਹਾਂਤ ਬਾਰੇ ਸੂਚਨਾ ਨਹੀਂ ਦਿੱਤੀ ਗਈ ਸੀ। ਅੱਜ ਜਿਵੇਂ ਹੀ ਉਸ ਨੂੰ ਪੁੱਤ ਦੀ ਮ੍ਰਿਤਕ ਦੇਹ ਪਿੰਡ ਲਿਆਉਣ ਬਾਰੇ ਪਤਾ ਲੱਗਿਆ ਤਾਂ ਉਹ ਇਸ ਸਦਮੇ ਨੂੰ ਸਹਾਰ ਨਹੀਂ ਸਕੀ ਅਤੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਜਾਨ ਦੇ ਦਿੱਤੀ। ਪਰਿਵਾਰ ਮੈਂਬਰਾਂ ਮੁਤਾਬਕ ਮਾਂ-ਪੁੱਤ ਦਾ ਸ਼ਨਿੱਚਰਵਾਰ ਨੂੰ ਸਸਕਾਰ ਕੀਤਾ ਜਾਵੇਗਾ।

 



News Source link

- Advertisement -

More articles

- Advertisement -

Latest article