ਕੇਰਲਾ ਦੇ ਇਕ ਰੈਸਤਰਾਂ ਵਿੱਚ ਖਾਣਾ ਖਾਣ ਮਗਰੋਂ 70 ਵਿਅਕਤੀ ਹਸਪਤਾਲ ’ਚ ਦਾਖ਼ਲ

0
183


ਤ੍ਰਿਸੂਰ (ਕੇਰਲਾ), 26 ਮਈ

ਕੇਰਲਾ ਦੇ ਤ੍ਰਿਸੂਰ ਜ਼ਿਲ੍ਹੇ ਵਿੱਚ ਇਕ ਰੈਸਤਰਾਂ ਵਿੱਚ ਖਾਣਾ ਖਾਣ ਤੋਂ ਬਾਅਦ ਤਕਰੀਬਨ 70 ਵਿਅਕਤੀਆਂ ਨੂੰ ਜ਼ਹਿਰਬਾਦ ਹੋ ਗਿਆ, ਜਿਸ ਕਾਰਨ ਉਨ੍ਹਾਂ ਨੂੰ ਅੱਜ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਉਣਾ ਪਿਆ। ਇਹ ਜਾਣਕਾਰੀ ਸਿਹਤ ਅਧਿਕਾਰੀਆਂ ਨੇ ਦਿੱਤੀ। ਜ਼ਿਲ੍ਹਾ ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੂੰਨੂਪੀਡਿਕਾ ਖੇਤਰ ਵਿੱਚ ਸਥਿਤ ਇਕ ਰੈਸਤਰਾਂ ਵਿੱਚ ਖਾਣਾ ਖਾਣ ਵਾਲੇ 60 ਤੋਂ 70 ਵਿਅਕਤੀਆਂ ਨੂੰ ਅੱਜ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਕਿਸੇ ਦੀ ਹਾਲਤ ਗੰਭੀਰ ਨਹੀਂ ਹੈ। ਸਿਹਤ ਅਧਿਕਾਰੀਆਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਖਾਣੇ ਨਾਲ ਵਰਤਾਈ ਗਈ ਮਿਓਨੀਜ਼ ਕਾਰਨ ਹੀ ਜ਼ਹਿਰਬਾਦ ਹੋਇਆ ਹੈ। ਕਾਇਪਾਮੰਗਲਮ ਪੁਲੀਸ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਘਟਨਾ ਮਗਰੋਂ ਅਧਿਕਾਰੀਆਂ ਵੱਲੋਂ ਰੈਸਤਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ। -ਪੀਟੀਆਈ



News Source link