ਕੇਜਰੀਵਾਲ ਬੰਗਲਾ ਵਵਿਾਦ: ਸੀਬੀਆਈ ਵੱਲੋਂ ਮੁੱਢਲੀ ਜਾਂਚ ਦਰਜ

0
215


ਨਵੀਂ ਦਿੱਲੀ, 27 ਸਤੰਬਰ

ਸੀਬੀਆਈ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਵੀਂ ਸਰਕਾਰੀ ਰਿਹਾਇਸ਼ ’ਤੇ ਮੁਰੰਮਤ ਦੇ ਸਬੰਧ ’ਚ ਮੁੱਢਲੀ ਜਾਂਚ ਦਰਜ ਕੀਤੀ ਹੈ ਤਾਂ ਜੋ ਦਿੱਲੀ ਸਰਕਾਰ ਦੇ ਅਣਪਛਾਤੇ ਅਫ਼ਸਰਾਂ ਵੱਲੋਂ ਕਥਿਤ ਬੇਨਿਯਮੀਆਂ ਅਤੇ ਮਾੜੇ ਵਿਹਾਰ ਦੀ ਜਾਂਚ ਕੀਤੀ ਜਾ ਸਕੇ। ਹੁਕਮਰਾਨ ਆਮ ਆਦਮੀ ਪਾਰਟੀ ਨੇ ਬੰਗਲੇ ਦੀ ਮੁਰੰਮਤ ’ਚ ਕੋਤਾਹੀ ਦੇ ਦੋਸ਼ਾਂ ਨੂੰ ਨਕਾਰਦਿਆਂ ਭਾਜਪਾ ’ਤੇ ਦੋਸ਼ ਲਾਇਆ ਹੈ ਕਿ ਉਹ ‘ਆਪ’ ਨੂੰ ਖ਼ਤਮ ਕਰਨ ਲਈ ਆਪਣੀ ਸਾਰੀ ਤਾਕਤ ਲਾ ਰਹੀ ਹੈ।



News Source link