ਕੇਂਦਰ ਨੇ 2017 ਤੋਂ ਜੁਲਾਈ 2022 ਤੱਕ ਪ੍ਰਿੰਟ ਅਤੇ ਇਲੈਕਟ੍ਰਾਨਿਕ ਇਸ਼ਤਿਹਾਰਾਂ ’ਤੇ 3339.49 ਕਰੋੜ ਰੁਪਏ ਖਰਚੇ

0
314


ਨਵੀਂ ਦਿੱਲੀ, 29 ਜੁਲਾਈ

ਸਰਕਾਰ ਨੇ 2017 ਤੋਂ ਜੁਲਾਈ 2022 ਦਰਮਿਆਨ ਪ੍ਰਿੰਟ ਅਤੇ ਇਲੈਕਟ੍ਰਾਨਿਕ ਇਸ਼ਤਿਹਾਰਾਂ ’ਤੇ ਕੁੱਲ 3,339.49 ਕਰੋੜ ਰੁਪਏ ਖਰਚ ਕੀਤੇ ਹਨ। ਹਾਲਾਂਕਿ ਇਸ ਸਮੇਂ ਦੌਰਾਨ ਸਰਕਾਰ ਨੇ ਵਿਦੇਸ਼ੀ ਮੀਡੀਆ ‘ਤੇ ਇਸ਼ਤਿਹਾਰਾਂ ‘ਤੇ ਕੋਈ ਖਰਚ ਨਹੀਂ ਕੀਤਾ। ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਰਾਜ ਸਭਾ ਵਿੱਚ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਸਾਲ 2017 ਤੋਂ ਲੈ ਕੇ ਹੁਣ ਤੱਕ ਕੇਂਦਰੀ ਸੰਚਾਰ ਬਿਊਰੋ (ਸੀਬੀਸੀ) ਰਾਹੀਂ ਪ੍ਰਿੰਟ ਅਤੇ ਇਲੈਕਟ੍ਰਾਨਿਕ ਇਸ਼ਤਿਹਾਰਾਂ ‘ਤੇ ਸਰਕਾਰ ਵੱਲੋਂ ਕੀਤੇ ਗਏ ਖਰਚੇ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ 12 ਜੁਲਾਈ 2022 ਤੱਕ ਪ੍ਰਿੰਟ ਮੀਡੀਆ ‘ਤੇ 1756.48 ਕਰੋੜ ਰੁਪਏ ਅਤੇ ਇਲੈਕਟ੍ਰਾਨਿਕ ਮੀਡੀਆ ‘ਤੇ 1583.01 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ| 



News Source link

LEAVE A REPLY

Please enter your comment!
Please enter your name here