ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 24 ਜੁਲਾਈ
ਕੇਂਦਰੀ ਬਜਟ ਵਿੱਚ ਵਿਤਕਰੇ ਦੇ ਦੋਸ਼ਾਂ ਦੇ ਪਹਿਲੇ ਪ੍ਰਤੀਕਰਮ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਂਗਰਸ ਨੂੰ ਇਹ ਖੁਲਾਸਾ ਕਰਨ ਦੀ ਚੁਣੌਤੀ ਦਿੱਤੀ ਕਿ ਕੀ ਉਸ ਨੇ ਆਪਣੇ ਵਿੱਤ ਮੰਤਰੀਆਂ ਦੁਆਰਾ ਪੇਸ਼ ਕੀਤੇ ਗਏ ਬਜਟਾਂ ਵਿੱਚ ਦੇਸ਼ ਦੇ ਹਰ ਰਾਜ ਦਾ ਜ਼ਿਕਰ ਕੀਤਾ ਹੈ।
ਵਿੱਤ ਮੰਤਰੀ ਨੇ ਰਾਜ ਸਭਾ ’ਚ ਕਿਹਾ, ‘‘ਇਹ ਇੱਕ ਘਿਨਾਉਣਾ ਇਲਜ਼ਾਮ ਹੈ, ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਜਾਣਬੁੱਝ ਕੇ ਲੋਕਾਂ ਨੂੰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹੋਰ ਰਾਜਾਂ (ਆਂਧਰਾ ਪ੍ਰਦੇਸ਼ ਅਤੇ ਬਿਹਾਰ ਨੂੰ ਛੱਡ ਕੇ) ਨੂੰ ਕੁਝ ਨਹੀਂ ਮਿਲਿਆ ਹੈ।’’ ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਨੂੰ ਚੁਣੌਤੀ ਦਿੰਦੀ ਹਾਂ ਕਿ ਉਨ੍ਹਾਂ ਨੇ ਬਹੁਤ ਸਾਰੇ ਬਜਟ ਪੇਸ਼ ਕੀਤੇ ਹਨ ਕੀ ਉਨ੍ਹਾਂ ਕਦੇ ਸਾਰੇ ਰਾਜਾਂ ਦਾ ਜ਼ਿਕਰ ਕੀਤਾ ਹੈ। ਉਹ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਵੱਲੋਂ ਸਰਕਾਰ ’ਤੇ ਬਜਟ ’ਚ ਗੈਰ-ਭਾਜਪਾ ਰਾਜਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਉਣ ਅਤੇ ਵਾਕਆਊਟ ਕਰਨ ਤੋਂ ਬਾਅਦ ਬੋਲ ਰਹੀ ਸੀ। ਉਨ੍ਹਾਂ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਹਰ ਬਜਟ ਵਿੱਚ ਦੇਸ਼ ਦੇ ਹਰ ਰਾਜ ਦਾ ਨਾਂ ਲੈਣ ਦਾ ਮੌਕਾ ਨਹੀਂ ਹੁੰਦਾ।
News Source link
#ਕਦਰ #ਵਤ #ਮਤਰ #ਨਰਮਲ #ਸਤਰਮਨ #ਨ #ਬਜਟ #ਤ #ਕਗਰਸ #ਨ #ਘਰਆ